ਅੰਮ੍ਰਿਤ ਮਾਨ ਦਾ ਨਵਾਂ ਗੀਤ ‘JATT FLEX’ ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਪਸੰਦ

written by Pushp Raj | January 22, 2022

ਪੰਜਾਬੀ ਮਿਊਜ਼ਿਕ ਇੰਡਸਰੀ ਦੇ ਮਸ਼ਹੂਰ ਗਾਇਕ ਅੰਮ੍ਰਿਤ ਮਾਨ Amrit Maan ਦੇ ਫੈਨਜ਼ ਬੇਹੱਦ ਖੁਸ਼ ਹਨ, ਕਿਉਂਕਿ ਅੱਜ ਉਨ੍ਹਾਂ ਦਾ ਨਵਾਂ ਗੀਤ ਜੱਟ ਫਲੈਕਸ ‘JATT FLEX’ ਰਿਲੀਜ਼ ਹੋ ਚੁੱਕਾ ਹੈ। ਅੰਮ੍ਰਿਤ ਮਾਨ ਦੇ ਫੈਨਜ਼ ਉਸ ਦੇ ਇਸ ਨਵੇਂ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।

 

 

ਅੰਮ੍ਰਿਤ ਮਾਨ ਨੇ ਕੁਝ ਦਿਨ ਪਹਿਲਾਂ ਆਪਣੇ ਇਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਰਿਲੀਜ਼ ਦੀ ਤਰੀਕ ਦਾ ਖੁਲਾਸਾ ਕੀਤਾ ਸੀ। ਹੁਣ ਅੰਮ੍ਰਿਤ ਦੇ ਗੀਤ ਰਿਲੀਜ਼ ਹੋਣ ਦੀ ਜਾਣਕਾਰੀ ਇੰਸਟਾਗ੍ਰਾਮ ਉੱਤੇ ਫੈਨਜ਼ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, " ਆ ਗਿਆ ਜੀ 'JATT FLEX'💪🏽, ਦੱਸੋ ਕਿਵੇਂ ਦਾ ਲੱਗਿਆ ??? "ਅੰਮ੍ਰਿਤ ਮਾਨ ਨੇ ਇਹ ਪੋਸਟ ਆਪਣੀ ਬਾਕੀ ਟੀਮ ਨੂੰ ਵੀ ਟੈੱਗ ਕੀਤਾ ਹੈ।

 

View this post on Instagram

 

A post shared by Amrit Maan (@amritmaan106)

ਇਸ ਗੀਤ ਨੂੰ ਅੰਮ੍ਰਿਤ ਮਾਨ ਨੇ ਖ਼ੁਦ ਗਾਇਆ ਹੈ। ਇਸ ਗੀਤ ਵਿੱਚ ਸੰਗੀਤ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦਾ ਬੁਰਜਾਂਵਾਲਾ ਨੇ ਤਿਆਰ ਕੀਤਾ ਹੈ ਅਤੇ ਇਸ ਗੀਤ ਨੂੰ ਕੌਕਟੇਲ ਮਿਊਜ਼ਿਕ ਲੇਬਲ ਕੰਪਨੀ ਦੇ ਹੇਠ ਰਿਲੀਜ਼ ਕੀਤਾ ਗਿਆ ਹੈ।

 

 

ਇਸ ਗੀਤ ਦੀ ਵੀਡੀਓ ਦੇ ਵਿੱਚ ਅੰਮ੍ਰਿਤ ਮਾਨ ਬੇਹੱਦ ਹੀ ਵਧੀਆ ਲੁੱਕ ਵਿੱਚ ਨਜ਼ਰ ਆ ਰਹੇ ਹਨ। ਗੀਤ ਦੇ ਵੀਡੀਓ ਵਿੱਚ ਉਨ੍ਹਾਂ ਦਾ ਚੱਕਵਾਂ ਅੰਦਾਜ਼ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਨੇ ਅੰਮ੍ਰਿਤ ਮਾਨ ਦੀ ਪੋਸਟ ਉੱਤੇ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ।

ਹੋਰ ਪੜ੍ਹੋ : Birthday Special : ਸਾਦਗੀ ਤੇ ਖੂਬਸੂਰਤੀ ਦੀ ਅਨੋਖੀ ਮਿਸਾਲ ਹੈ ਅਦਾਕਾਰਾ ਨਮਰਤਾ ਸ਼ਿਰੋਡਕਰ

ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਉਨ੍ਹਾਂ ਨੇ ਪੌਲੀਵੁੱਡ ਵਿੱਚ ਕਈ ਸੁਪਰ ਹਿੱਟ ਗੀਤ ਜਿਵੇਂ ‘ਬੰਬ ਜੱਟ’, ‘ਲਾਈਫ ਸਟਾਈਲ’, ‘ਆਕੜ’,’ਟ੍ਰੈਂਡਿੰਗ ਨਖਰਾ’, ‘ਮਿੱਠੀ ਮਿੱਠੀ’, ਬਾਪੂ, ਮਾਂ, ਵਰਗੇ ਕਈ ਗੀਤ ਦਿੱਤੇ ਹਨ।

 

ਰੋਮਾਂਟਿਕ ਗੀਤਾਂ ਤੋਂ ਇਲਾਵਾ ਉਹ ਇਮੋਸ਼ਨਲ ਗੀਤਾਂ ਦੇ ਨਾਲ ਵੀ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਦੇ ਦੋ ਭਾਵੁਕ ਗੀਤ ਮਾਂ ਤੇ ਦੂਜਾ ਗੀਤ ਬਾਪੂ ਦਰਸ਼ਕਾਂ ਨੂੰ ਕਾਫੀ ਇਮੋਸ਼ਨਲ ਕਰ ਗਏ ਸੀ। ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕਰ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਬੱਬਰ’ ਦਾ ਧਮਾਕੇਦਾਰ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋਇਆ ਸੀ।

You may also like