ਸਨਾ ਖ਼ਾਨ ਤੋਂ ਇਲਾਵਾ ਇਹਨਾਂ ਹੀਰੋਇਨਾਂ ਨੇ ਧਰਮ ਲਈ ਛੱਡੀ ਹਮੇਸ਼ਾ ਲਈ ਫ਼ਿਲਮੀ ਦੁਨੀਆ
ਹਾਲ ਹੀ ਵਿੱਚ ਅਦਾਕਾਰਾ ਸਨਾ ਖ਼ਾਨ ਨੇ ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਕੇ ਧਰਮ ਦੇ ਰਸਤੇ ’ਤੇ ਤੁਰਨ ਦਾ ਐਲਾਨ ਕੀਤਾ ਹੈ । ਸਨਾ ਨੇ ਕਈ ਫ਼ਿਲਮਾਂ ਤੇ ਟੀਵੀ ਪ੍ਰੋਗਰਾਮਾਂ ਦੇ ਜਰੀਏ ਲੋਕਾਂ ਦੇ ਦਿਲ ਵਿੱਚ ਜਗ੍ਹਾ ਬਣਾਈ ਸੀ । ਪਰ ਸਨਾ ਨੂੰ ਇਹ ਮਹਿਸੂਸ ਹੋਇਆ ਕਿ ਉਹ ਇਹ ਸਭ ਕੁਝ ਕਰਨ ਲਈ ਦੁਨੀਆ ਤੇ ਨਹੀਂ ਆਈ ਕਿਉਂਕਿ ਉਹਨਾਂ ਨੇ ਆਪਣੇ ਧਰਮ ਲਈ ਕੁਝ ਕਰਨਾ ਹੈ । ਇਹ ਸਭ ਕੁਝ ਕਹਿ ਕੇ ਉਹਨਾਂ ਨੇ ਫ਼ਿਲਮੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ।
ਹੋਰ ਪੜ੍ਹੋ :
ਦੰਗਲ ਗਰਲ ਜ਼ਾਇਰਾ ਵਾਸਿਮ ਨੇ ਵੀ ਹਾਲੇ ਬਾਲੀਵੁੱਡ ਵਿੱਚ ਕਦਮ ਰੱਖਿਆ ਹੀ ਸੀ ਕਿ ਉਹਨਾਂ ਨੇ ਆਪਣੇ ਪੈਰ ਧਰਮ ਦੇ ਰਸਤੇ ਵੱਲ ਵਧਾ ਲਏ । ਜਦੋਂ ਜ਼ਾਇਰਾ ਨੇ ਇਸ ਦਾ ਐਲਾਨ ਕੀਤਾ ਸੀ ਤਾਂ ਹਰ ਕੋਈ ਹੈਰਾਨ ਰਹਿ ਗਿਆ ਸੀ ।
ਇਸੇ ਤਰ੍ਹਾਂ ਅਦਾਕਾਰਾ ਤੇ ਮਾਡਲ ਸੋਫੀਆ ਹਯਾਤ ਨੇ ਵੀ ਐਂਟਰਟੇਨਮੈਂਟ ਦੀ ਦੁਨੀਆ ਨੂੰ ਅਲਵਿਦਾ ਕਹਿ ਕੇ ਧਰਮ ਦੇ ਰਸਤੇ ਨੂੰ ਚੁਣਿਆ । ਅੱਜ ਸੋਫੀਆ ਧਾਰਮਿਕ ਔਰਤ ਦੀ ਜ਼ਿੰਦਗੀ ਜਿਉ ਰਹੀ ਹੈ ।
ਆਸ਼ਕੀ ਗਰਲ ਅਨੂੰ ਅਗਰਵਾਲ ਵੀ ਪਹਿਲੀ ਫ਼ਿਲਮ ਹਿੱਟ ਹੁੰਦੇ ਹੀ ਰਾਤੋ ਰਾਤ ਸਟਾਰ ਬਣ ਗਈ ਸੀ । ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਬਾਲੀਵੁੱਡ ਵਿੱਚ ਲੰਮੀ ਪਾਰੀ ਖੇਡੇਗੀ ਪਰ ਇੱਕ ਹਾਦਸੇ ਨੇ ਉਹਨਾਂ ਦੀ ਜ਼ਿੰਦਗੀ ਬਦਲ ਗਈ । ਇਸ ਤੋਂ ਬਾਅਦ ਉਹ ਕਈ ਸਾਲ ਗਾਇਬ ਰਹੀ । ਅੱਜ ਉਹ ਧਾਰਮਿਕ ਜ਼ਿੰਦਗੀ ਜਿਉ ਰਹੀ ਹੈ ।
ਮਮਤਾ ਕੁਲਕਰਣੀ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਹੈ । ਉਹ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਸੀ । ਹੁਣ ਉਹ ਇੱਕ ਸਾਧਵੀ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ ।