ਅਰਸ਼ ਹੁੰਦਲ ਨੇ ਸਾਂਝਾ ਕੀਤਾ ਆਪਣੀ ਨਵੀਂ ਫ਼ਿਲਮ ‘ਡੂੰਘਾ ਦਰਿਆ’ ਦਾ ਪੋਸਟਰ, ਅਗਲੇ ਸਾਲ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

Written by  Lajwinder kaur   |  December 16th 2019 04:48 PM  |  Updated: December 16th 2019 04:50 PM

ਅਰਸ਼ ਹੁੰਦਲ ਨੇ ਸਾਂਝਾ ਕੀਤਾ ਆਪਣੀ ਨਵੀਂ ਫ਼ਿਲਮ ‘ਡੂੰਘਾ ਦਰਿਆ’ ਦਾ ਪੋਸਟਰ, ਅਗਲੇ ਸਾਲ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

ਪੰਜਾਬੀ ਅਦਾਕਾਰ ਅਰਸ਼ ਹੁੰਦਲ ਨੇ ਆਪਣੇ ਸ਼ੋਸਲ ਮੀਡੀਆ ਉੱਤੇ ਆਪਣੀ ਆਉਣ ਵਾਲੀ ਫ਼ਿਲਮ ‘ਡੂੰਘਾ ਦਰਿਆ’ ਦਾ ਪੋਸਟਰ ਸ਼ੇਅਰ ਕੀਤਾ ਹੈ।  ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਅਰਸ਼ ਹੁੰਦਲ ਨੇ ਲਿਖਿਆ ਹੈ,

‘ਸਤਿ ਸ੍ਰੀ ਅਕਾਲ ਜੀ ।

(ਡੂੰਘਾ ਦਰਿਆ) ਪੂਰੀ ਫ਼ਿਲਮ ਆ ਰਹੀ ਆ ਜੀ 3 ਜਨਵਰੀ 2020 ਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਪੋਸਟਰ ਸ਼ੇਅਰ ਕਰਕੇ ਸਾਥ ਦਿਓ ਜੀ’

‘ਡੂੰਘਾ ਦਰਿਆ’ ਅਜਿਹੀ ਫ਼ਿਲਮ ਹੋਵੇਗੀ ਜਿਸ ‘ਚ ਮਾਂ-ਪੁੱਤਰ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਸ਼ੇ ਦੇ ਦਰਦ ਨੂੰ ਹੰਢਾ ਰਹੇ ਪਰਿਵਾਰਾਂ ਦੇ ਦੁੱਖਾਂ ਦੀ ਦਾਸਤਾਨ ਨੂੰ ਬਿਆਨ ਕੀਤਾ ਜਾਵੇਗਾ। ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਅਰਸ਼ ਹੁੰਦਲ ਤੇ ਗੁਰਪ੍ਰੀਤ ਭੰਗੂ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਗੁਰੂ ਭੁੱਲਰ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਜਗਰੂਪ ਸੰਧੂ ਵੱਲੋਂ ਲਿਖੀ ਗਈ ਹੈ। ਇਸ ਫ਼ਿਲਮ ‘ਚ ਕਈ ਹੋਰ ਨਾਮੀ ਪੰਜਾਬੀ ਕਲਾਕਾਰ ਜਿਵੇਂ ਮਹਾਂਬੀਰ ਭੁੱਲਰ, ਗੁਰਬਿੰਦਰ ਮਾਨ, ਲਵ ਗਿੱਲ, ਸਾਹਿਲ ਸ਼ੇਰਗਿੱਲ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 3 ਜਨਵਰੀ ਨੂੰ ਰਿਲੀਜ਼ ਹੋਵੇਗੀ।

ਜੇ ਗੱਲ ਕਰੀਏ ਅਰਸ਼ ਹੁੰਦਲ ਦੀ ਤਾਂ ਉਨ੍ਹਾਂ ਦੇ ਅਦਾਕਾਰੀ ਦੇ ਖੰਭਾਂ ਨੂੰ ਉਡਾਨ ਦਿੱਤੀ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਮਿਸਟਰ ਪੰਜਾਬ ਨੇ। ਜੀ ਹਾਂ ਉਹ ਮਿਸਟਰ ਪੰਜਾਬ 2017 ‘ਚ ਫਰਸਟ ਰਨਅੱਪ ਰਹੇ ਸਨ। ਜਿਸ ਤੋਂ ਬਆਦ ਉਹ ਦੇਵ ਅਰੌੜ ਦੀ ਫ਼ਿਲਮ ਬਲੈਕੀਆ ‘ਚ ਨੈਗਟਿਵ ਕਿਰਦਾਰ ‘ਚ ਨਜ਼ਰ ਆਏ ਸਨ। ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਅਰਸ਼ ਹੁੰਦਲ ਨੂੰ ਚਾਹੁਣ ਵਾਲੇ ਉਨ੍ਹਾਂ ਦੀ ਇਸ ਨਵੀਂ ਫ਼ਿਲਮ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network