ਆਥੀਆ ਸ਼ੈੱਟੀ ਅਤੇ ਕੇ ਐੱਲ ਰਾਹੁਲ ਦਾ ਨਵਾਂ ਘਰ ਤਿਆਰ, ਆਥੀਆ ਸ਼ੈੱਟੀ ਨਵੇਂ ਘਰ ‘ਚ ਹੋਈ ਸ਼ਿਫਟ

written by Shaminder | August 22, 2022

ਆਥੀਆ ਸ਼ੈੱਟੀ  (Athiya Shetty) ਤੇ ਕੇ ਐੱਲ ਰਾਹੁਲ ਜਿਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਪਿਛਲੇ ਕੲ ਦਿਨਾਂ ਤੋਂ ਚੱਲ ਰਹੀਆਂ ਸਨ । ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦੋਵਾਂ ਦਾ ਨਵਾਂ ਘਰ ਤਿਆਰ ਹੋ ਚੁੱਕਿਆ ਹੈ ਅਤੇ ਜਲਦ ਹੀ ਦੋਵੇਂ ਨਵੇਂ ਘਰ ‘ਚ ਸ਼ਿਫਟ ਹੋਣ ਜਾ ਰਹੇ ਹਨ । ਇਸ ਜੋੜੀ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ‘ਦੋਵਾਂ ਦਾ ਨਵਾਂ ਘਰ ਤਿਆਰ ਹੈ’।ਆਥੀਆ ਸ਼ੈੱਟੀ ਇਸ ਨਵੇਂ ਘਰ ‘ਚ ਸ਼ਿਫਟ ਵੀ ਹੋ ਚੁੱਕੀ ਹੈ ।

KL-Rahul-Athiya-Shetty image From instagram

ਹੋਰ ਪੜ੍ਹੋ : ਪਹਿਲੀ ਵਾਰ ਭਾਣਜੇ ਨੂੰ ਦੇਖ ਰੀਆ ਕਪੂਰ ਦੀਆਂ ਅੱਖਾਂ ਚੋਂ ਨਿਕਲੇ ਖੁਸ਼ੀ ਦੇ ਅੱਥਰੂ, ਵੇਖੋ ਤਸਵੀਰਾਂ

ਕੇ ਐੱਲ ਰਾਹੁਲ ਦੇ ਮੁੰਬਈ ਪਰਤਣ ਤੋਂ ਪਹਿਲਾਂ ਨਵੇਂ ਘਰ ਦਾ ਪ੍ਰਬੰਧ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ।ਦੱਸ ਦਈਏ ਕਿ ਆਥੀਆ ਸ਼ੈੱਟੀ ਅਤੇ ਕੇ ਐੱਲ ਰਾਹੁਲ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਹਨ । ਦੋਵਾਂ ਦੀ ਰਿਲੇਸ਼ਨਸ਼ਿਪ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

image From instagram

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਗਾਇਨ ਕੀਤਾ ਸ਼ਬਦ ‘ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ’, ਵੇਖੋ ਵੀਡੀਓ

ਆਥੀਆ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ । ਉਸ ਦੇ ਪਿਤਾ ਸੁਨੀਲ ਸ਼ੈੱਟੀ ਵੀ ਫ਼ਿਲਮਾਂ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਹਾਲ ਹੀ ‘ਚ ਉਨ੍ਹਾਂ ਦੇ ਬੇਟੇ ਦੀ ਫ਼ਿਲਮ ‘ਤੜਪ’ ਵੀ ਆਈ ਸੀ ।

KL-Rahul-Athiya-Shetty image From instagram

ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਸੁਨੀਲ ਸ਼ੈੱਟੀ ਦਾ ਪਰਿਵਾਰ ਫ਼ਿਲਮ ਇੰਡਸਟਰੀ ਨੂੰ ਸਮਰਪਿਤ ਹੈ ਅਤੇ ਉਹਨਾਂ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

 

View this post on Instagram

 

A post shared by Athiya Shetty (@athiyashetty)

You may also like