ਆਯੁਸ਼ਮਾਨ ਖੁਰਾਣਾ ਤੇ ਤਾਹਿਰਾ ਕਸ਼ਯਪ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੁੱਡ ਨਿਊਜ਼ ਸਾਂਝੀ ਕੀਤੀ

written by Shaminder | December 16, 2020

ਆਯੁਸ਼ਮਾਨ ਖੁਰਾਣਾ ਅਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਯਪ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਗੁੱਡ ਨਿਊਜ਼ ਸਾਂਝੀ ਕੀਤੀ ਹੈ ।ਉਨ੍ਹਾਂ ਦੇ ਘਰ ਇੱਕ ਨਵਾਂ ਮਹਿਮਾਨ ਆਇਆ ਹੈ, ਜਿਸ ਦਾ ਇਸ ਜੋੜੀ ਵੱਲੋਂ ਸਵਾਗਤ ਕੀਤਾ ਗਿਆ ਹੈ ।ਇੱਕ ਪੋਸਟ ਵੀ ਇਸ ਜੋੜੀ ਨੇ ਸਾਂਝੀ ਕੀਤੀ ਹੈ ।ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਦੀ ਪਤਨੀ ਤਾਹਿਰਾ ਕਸ਼ਯਪ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਸ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ayushmann ਦਰਅਸਲ, ਇਸ ਸਟਾਰ ਜੋੜੀ ਨੇ ਉਨ੍ਹਾਂ ਦੇ ਘਰ ਇਕ ਮਹਿਮਾਨ ਦਾ ਸਵਾਗਤ ਕੀਤਾ ਹੈ। ਆਯੁਸ਼ਮਾਨ ਤੇ ਤਾਹਿਰਾ ਦੇ ਘਰ ਨਵਾਂ ਮਹਿਮਾਨ ਆਇਆ ਹੈ, ਉਹ ਵੀ ਲੜਕੀ ਹੈ ਤੇ ਇਸ ਦੀ ਅਨਾਊਂਸਮੈਂਟ ਖ਼ੁਦ ਤਾਹਿਰਾ ਨੇ ਕੀਤੀ ਹੈ। ਆਯੁਸ਼ਮਾਨ ਤੇ ਤਾਹਿਰਾ ਦੇ ਘਰ ਆਉਣ ਵਾਲਾ ਨਵਾਂ ਮਹਿਮਾਨ ਇੱਕ ਪਪੀ ਹੈ ਜਿਸ ਦੇ ਨਾਲ ਤਾਹਿਰਾ ਨੇ ਆਪਣੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਹੋਰ ਪੜ੍ਹੋ : ਚੰਡੀਗੜ੍ਹ ਵਿੱਚ ਇਸ ਕੁੜੀ ਨਾਲ ਚੱਲ ਰਹੀ ਹੈ ਆਯੁਸ਼ਮਾਨ ਖੁਰਾਣਾ ਦੀ ਆਸ਼ਕੀ, ਤਸਵੀਰਾਂ ਵਾਇਰਲ
tahira-kashyap ਫੋਟੋਆਂ ਨੂੰ ਸਾਂਝਾ ਕਰਦੇ ਹੋਏ ਤਾਹਿਰਾ ਨੇ ਲਿਖਿਆ ਹੈ, 'ਸਾਡੇ ਪਰਿਵਾਰ ਦੀ ਨਵੀਂ ਮੈਂਬਰ.... ਉਹ ਇਕ ਲੜਕੀ ਹੈ ਤੇ ਉਸ ਦਾ ਨਾਮ ਪੀਨੱਟ ਹੈ। ਸਾਨੂ ਇਸ 'ਤੇ ਬਹੁਤ ਪਿਆਰ ਆ ਰਿਹਾ ਹੈ। Ayushmann Khurrana ਮੇਰੇ ਹੇਅਰ ਐਕਸਟੇਂਸ਼ਨ ਦੀ ਤਰ੍ਹਾਂ ਪੀਨੱਟ ਦੀ ਵੀ ਇਕ ਕਹਾਣੀ ਹੈ। ਜਿਸ ਵਿਅਕਤੀ ਨੇ ਸਾਡੀ ਪੀਨੱਟ ਤੱਕ ਪਹੁੰਚਣ 'ਚ ਸਹਾਇਤਾ ਕੀਤੀ ਸੀ, ਉਸ ਨੇ ਸਾਨੂੰ ਦੱਸਿਆ ਕਿ ਲੋਕ ਹਮੇਸ਼ਾਂ ਮੁੰਡੇ ਨੂੰ ਸਭ ਤੋਂ ਪਹਿਲਾਂ ਚੁਣਦੇ ਹਨ, ਇਸ ਲਈ ਕੋਈ ਫ਼ਰਕ ਨਹੀਂ ਪੈਂਦਾ ਕਿ ਪੀਨੱਟ ਦਾ ਭਰਾ ਕਿੰਨਾ ਪਿਆਰਾ ਹੋ ਸਕਦਾ ਹੈ। ਮੈਂ ਪੀਨੱਟ ਨੂੰ ਆਪਣੀ ਦੂਜੀ ਪਸੰਦ ਨਹੀਂ ਬਣਾਉਣਾ ਚਾਹੁੰਦਾ ਸੀ। ਕਿਰਪਾ ਕਰਕੇ ਉਨ੍ਹਾਂ ਦਾ ਸਵਾਗਤ ਕਰੋ।'

0 Comments
0

You may also like