ਬਾਲੀਵੁੱਡ ਦੀ ਇਸ ਫ਼ਿਲਮ 'ਚ ਬੀ ਪਰਾਕ ਤੇ ਨੇਹਾ ਕੱਕੜ ਦਾ ਸ਼ਾਨਦਾਰ ਗੀਤ ਹੋਇਆ ਰਿਲੀਜ਼

written by Aaseen Khan | July 15, 2019

ਪੰਜਾਬੀ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਬੀ ਪਰਾਕ ਜਿੰਨ੍ਹਾਂ ਨੇ ਹਿੱਟ ਫ਼ਿਲਮ ਕੇਸਰੀ 'ਚ ਤੇਰੀ ਮਿੱਟੀ' ਗੀਤ ਦੇ ਨਾਲ ਬਾਲੀਵੁੱਡ 'ਚ ਐਂਟਰੀ ਮਾਰੀ। ਪੰਜਾਬੀ ਤਾਂ ਬੀ ਪਰਾਕ ਦੇ ਸੰਗੀਤ ਤੇ ਗਾਇਕੀ ਦੇ ਮੁਰੀਦ ਹਨ ਪਰ ਹੁਣ ਬਾਲੀਵੁੱਡ 'ਚ ਵੀ ਉਹਨਾਂ ਦੇ ਨਾਂਅ ਦਾ ਸਿੱਕਾ ਕਾਇਮ ਹੋ ਚੁੱਕਿਆ ਹੈ। ਬੀ ਪਰਾਕ ਅਤੇ ਨੇਹਾ ਕੱਕੜ ਦਾ ਗੀਤ ਫ਼ਿਲਮ ਬਾਟਲਾ ਹਾਊਸ 'ਚ ਰਿਲੀਜ਼ ਹੋ ਚੁੱਕਿਆ ਹੈ, ਜਿਸ ਦਾ ਨਾਮ ਹੈ 'ਸਾਕੀ ਸਾਕੀ'। ਦੱਸ ਦਈਏ ਜੌਨ ਅਬ੍ਰਾਹਮ ਦੀ ਫ਼ਿਲਮ ਬਾਟਲਾ ਹਾਊਸ 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਗੀਤ 'ਚ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਨੋਰਾ ਫਤੇਹੀ ਨੇ ਸ਼ਾਨਦਾਰ ਡਾਂਸ ਕੀਤਾ ਹੈ। ਸਾਕੀ ਸਾਕੀ ਨਾਮ ਦੇ ਇਸ ਗੀਤ ਨੂੰ ਨੇਹਾ ਕੱਕੜ, ਬੀ ਪਰਾਕ ਤੋਂ ਇਲਾਵਾ ਤੁਲਸੀ ਕੁਮਾਰ ਨੇ ਵੀ ਅਵਾਜ਼ ਦਿੱਤੀ ਹੈ। ਤਾਨਿਸ਼ਕ ਬਾਗਚੀ ਨੇ ਇਸ ਗੀਤ ਦਾ ਸੰਗੀਤ ਦੁਬਾਰਾ ਰੀਕ੍ਰੀਏਟ ਕੀਤਾ ਹੈ। ਜਾਣਕਾਰੀ ਲਈ ਦੱਸ ਦਈਏ ਇਹ ਗੀਤ ਬਾਲੀਵੁੱਡ ਫ਼ਿਲਮ ਮੁਸਾਫ਼ਿਰ ਦੇ ਗੀਤ ਸਾਕੀ ਦਾ ਰੀਮੇਕ ਵਰਜ਼ਨ ਹੈ। ਹੋਰ ਵੇਖੋ : ਰਾਜ ਰਣਜੋਧ ਦਾ ਲਿਖਿਆ ਗੋਲਡੀ ਤੇ ਸ਼ਿੱਪਰਾ ਗੋਇਲ ਦੀ ਅਵਾਜ਼ 'ਚ ਆ ਰਿਹਾ ਹੈ 'ਸਿੰਘਮ' ਦਾ ਪਹਿਲਾ ਗੀਤ ਨਿਖਿਲ ਅਡਵਾਨੀ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਬਾਟਲਾ ਹਾਊਸ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੈ ਜਿਸ 'ਚ ਅਦਾਕਾਰ ਜੌਨ ਅਬ੍ਰਾਹਮ ਪੁਲਿਸ ਅਫ਼ਸਰ ਸੰਜੀਵ ਕੁਮਾਰ ਯਾਦਵ ਦਾ ਕਿਰਦਾਰ ਨਿਭਾ ਰਹੇ ਹਨ।

0 Comments
0

You may also like