ਬਿੱਗ ਬੀ ਨੇ ਜਨਮਦਿਨ 'ਤੇ ਦਰਸ਼ਕਾਂ ਲਈ ਵੱਡਾ ਤੋਹਫਾ, ਮਹਿਜ਼ 80 ਰੁਪਏ 'ਚ ਦੇਖ ਸਕਣਗੇ ਫ਼ਿਲਮ 'ਗੁੱਡਬਾਏ'

written by Pushp Raj | October 11, 2022 02:59pm

Watch Film 'Goodbye' for just Rs.80 on Big B Birthday: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ 11 ਅਕਤੂਬਰ ਨੂੰ 80 ਸਾਲ ਦੇ ਹੋ ਗਏ ਹਨ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਬਿੱਗ ਬੀ ਨੂੰ ਵਧਾਈਆਂ ਦੇਣ ਦਾ ਦੌਰ ਜਾਰੀ ਹੈ। ਹਾਲ ਹੀ ਵਿੱਚ 7 ਅਕਤੂਬਰ ਨੂੰ ਰਿਲੀਜ਼ ਹੋਈ ਬਿੱਗ ਬੀ ਦੀ ਫ਼ਿਲਮ 'ਗੁੱਡਬਾਏ' ਸਿਨੇਮਾਘਰਾਂ 'ਚ ਚੱਲ ਰਹੀ ਹੈ ਤੇ ਵੱਡੀ ਗਿਣਤੀ 'ਚ ਦਰਸ਼ਕ ਇਸ ਫ਼ਿਲਮ ਨੂੰ ਵੇਖਣ ਜਾ ਰਹੇ ਹਨ। ਹੁਣ ਬਾਲਾਜੀ ਪਿਕਚਰਸ ਨੇ ਬਿੱਗ ਬੀ ਦੇ ਜਨਮਦਿਨ 'ਤੇ ਦਰਸ਼ਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਆਓ ਜਾਣਦੇ ਹਾਂ ਕਿ ਦਰਸ਼ਕਾਂ ਲਈ ਇਹ ਤੋਹਫਾ ਕੀ ਹੈ।

Image Source : instagram

ਫ਼ਿਲਮ 'ਗੁੱਡਬਾਏ' ਦੇ ਨਿਰਮਾਤਾਵਾਂ ਨੇ ਬਿੱਗ ਬੀ ਦੇ 80ਵੇਂ ਜਨਮਦਿਨ 'ਤੇ ਉਨ੍ਹਾਂ ਦੇ ਫੈਨਜ਼ ਅਤੇ ਸਿਨੇ ਪ੍ਰੇਮੀਆਂ ਨੂੰ ਇੱਕ ਵੱਡਾ ਤੋਹਾਫਾ ਦਿੱਤਾ ਹੈ। ਬਾਲਾਜੀ ਪਿਕਚਰਸ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਪੇਜ਼ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ।

ਆਪਣੀ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਬਾਲਾਜੀ ਪਿਕਚਰਸ ਨੇ ਕੈਪਸ਼ਨ ਵਿੱਚ ਲਿਖਿਆ, " 11 ਅਕਤੂਬਰ ਨੂੰ ਬਿੱਗ ਬੀ 80 ਸਾਲ ਦੇ ਹੋ ਜਾਣਗੇ ਅਤੇ ਇਸ ਲਈ ਇੱਕ ਸ਼ਾਨਦਾਰ ਜਸ਼ਨ ਮਨਾਉਣਾ ਹੈ ❤️ ਉਨ੍ਹਾਂ 80ਵਾਂ ਜਨਮਦਿਨ ਸੈਲੀਬ੍ਰੇਟ ਕਰੋ ਅਤੇ 11 ਅਕਤੂਬਰ ਨੂੰ ਮਹਿਜ਼ 80 ਰੁਪਏ ਦੀ ਟਿਕਟ ਖਰੀਦ ਕੇ ਆਪਣੇ ਪਰਿਵਾਰ ਨਾਲ ਵੇਖੋ ਫ਼ਿਲਮ 'ਗੁੱਡਬਾਏ'।"

Image Source: Instagram

ਬਾਲਾਜੀ ਬਾਲਾਜੀ ਪਿਕਚਰਸ ਅਤੇ ਰਿਲਾਇੰਸ ਐਂਟਰਟੇਨਮੈਂਟ ਕੰਪਨੀ ਨੇ ਇਸ ਪੋਸਟ 'ਚ ਇਹ ਜਾਣਕਾਰੀ ਦਿੱਤੀ ਹੈ। ਹੁਣ ਦਰਸ਼ਕ ਅਮਿਤਾਭ ਬੱਚਨ ਅਤੇ ਸਾਊਥ ਦੀ ਸੁਪਰਹਿੱਟ ਅਦਾਕਾਰਾ ਰਸ਼ਮਿਕਾ ਮੰਡਾਨਾ ਦੀ ਪਹਿਲੀ ਹਿੰਦੀ ਫ਼ਿਲਮ 'ਗੁੱਡਬਾਏ' ਕਿਸੇ ਵੀ ਸਿਨੇਮਾ ਹਾਲ ਅੰਦਰ ਮਹਿਜ਼ 80 ਰੁਪਏ 'ਚ ਟਿਕਟ ਖਰੀਦ ਕੇ ਦੇਖ ਸਕਦੇ ਹਨ।

ਦੱਸ ਦਈਏ ਕਿ ਫ਼ਿਲਮ 'ਗੁੱਡਬਾਏ' ਵਿੱਚ ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਡਾਨਾ ਦੇ ਨਾਲ-ਨਾਲ ਨੀਨਾ ਗੁਪਤਾ, ਮਰਹੂਮ ਅਦਾਕਾਰ ਅਰੁਣ ਗੋਵਿਲ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਰਸ਼ਮਿਕਾ ਇਸ ਫ਼ਿਲਮ ਵਿੱਚ ਅਮਿਤਾਭ ਬੱਚਨ ਦੀ ਧੀ ਤਾਰਾ ਦਾ ਕਿਰਦਾਰ ਨਿਭਾ ਰਹੀ ਹੈ।

Image Source: Instagram

ਹੋਰ ਪੜ੍ਹੋ: ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਰਾਮਸੇਤੂ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਬਿੱਗ ਬੀ ਨੇ ਜਨਮਦਿਨ 'ਤੇ ਮਿਲੇ ਇਸ ਤੋਹਫੇ ਨਾਲ ਫੈਨਜ਼ ਬੇਹੱਦ ਖੁਸ਼ ਹਨ। ਇਸ ਦੇ ਨਾਲ-ਨਾਲ ਦਰਸ਼ਕਾਂ ਲਈ 8 ਤੋਂ 11 ਅਕਤੂਬਰ ਤੱਕ 'ਬੱਚਨ ਬੈਕ ਟੂ ਦਾ ਬਿਗਨਿੰਗ' ਨਾਂਅ ਦਾ ਵਿਸ਼ੇਸ਼ ਫ਼ਿਲਮ ਫੈਸਟੀਵਲ ਆਯੋਜਿਤ ਕੀਤਾ ਗਿਆ। ਇਸ ਦੇ ਤਹਿਤ ਦੇਸ਼ ਭਰ ਦੇ 17 ਸ਼ਹਿਰਾਂ ਵਿੱਚ 172 ਸ਼ੋਅਕੇਸ ਅਤੇ 22 ਸਿਨੇਮਾ ਹਾਲਾਂ ਵਿੱਚ 30 ਸਕ੍ਰੀਨਾਂ 'ਤੇ ਅਮਿਤਾਭ ਬੱਚਨ ਦੀ ਸੁਪਰਹਿੱਟ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਫੈਸਟੀਵਲ ਹੈਰੀਟੇਜ ਫਾਊਂਡੇਸ਼ਨ ਨੇ ਪੀਵੀਆਰ ਸਿਨੇਮਾ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਹੈ।

You may also like