Facebook 'ਤੇ ਮਿਲੇ ਬੁਆਏਫ੍ਰੈਂਡ ਨਾਲ ਵਿਆਹ ਕਰਨ ਲਈ ਬੰਗਲਾਦੇਸ਼ ਤੋਂ ਤੈਰ ਕੇ ਭਾਰਤ ਆਈ ਮੁਟਿਆਰ

written by Lajwinder kaur | June 02, 2022

ਪਿਆਰ 'ਚ ਲੋਕ ਕਿਹੜੀਆਂ-ਕਿਹੜੀਆਂ ਹੱਦਾਂ ਪਾਰ ਕਰ ਦਿੰਦੇ ਨੇ, ਇਹ ਤਾਂ ਸਭ ਨੇ ਕਈ ਵਾਰ ਸੁਣੀਆਂ ਹੀ ਹੋਣੀਆਂ । ਪਰ ਇੱਕ 22 ਸਾਲਾਂ ਦੀ ਇੱਕ ਮੁਟਿਆਰ ਨੇ ਸਰਹੱਦਾਂ ਦੇ ਨਾਲ ਸਮੁੰਦਰ ਵੀ ਪਾਰ ਕਰ ਦਿੱਤਾ ਹੈ। ਜੀ ਹਾਂ ਇਸ ਮੁਟਿਆਰ ਦੇ ਹੌਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਪਿਆਰ ‘ਚ ਬਹੁਤ ਤਾਕਤ ਹੁੰਦੀ ਹੈ ਜਿਸ ਕਰਕੇ ਇਨਸਾਨ ਉਹ ਕੰਮ ਵੀ ਕਰ ਦਿਖਾਉਂਦਾ ਹੈ, ਜੋ ਕਿ ਨਾਮੁਮਕਿਨ ਲੱਗਾ।

marriage pic

 

ਦੱਸ ਦਈਏ ਬੰਗਲਾਦੇਸ਼ ਦੀ 22 ਸਾਲਾਂ ਦੀ ਇਸ ਮੁਟਿਆਰ ਨੂੰ ਭਾਰਤ ਦੇ ਮੁੰਡੇ ਨਾਲ ਪਿਆਰ ਹੋ ਗਿਆ ਸੀ। ਜਿਸ ਕਰਕੇ ਇਸ ਕੁੜੀ ਨੇ ਆਪਣੇ ਭਾਰਤੀ ਬੁਆਏਫ੍ਰੈਂਡ ਨਾਲ ਵਿਆਹ ਕਰਵਾਉਣ ਲਈ ਬੰਗਲਾਦੇਸ਼ ਤੋਂ ਤੈਰ ਕੇ ਭਾਰਤ ਆ ਗਈ ਸੀ। ਉਸ ਨੇ ਪੂਰੇ ਇੱਕ ਘੰਟੇ ਚ ਤੈਰ ਕੇ ਆਪਣਾ ਸਫਰ ਨੂੰ ਪੂਰਾ ਕੀਤਾ। ਇਹ ਲਵ ਸਟੋਰੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕਾਂ ਨੇ ਇੱਥੋਂ ਤੱਕ ਕਿਹਾ ਹੈ ਕਿ ਹਿੰਦੀ ਫ਼ਿਲਮ Vishwatma ਦੇ ਗੀਤ 'ਸਾਤ ਸਮੰਦਰ ਪਾਰ ਮੈਂ ਤੇਰੇ ਪਿੱਛੇ-ਪਿੱਛੇ ਆ ਗਈ' ਨੂੰ ਪੂਰਾ ਕਰ ਦਿਖਾਇਆ ਹੈ।

wedding pic groom and

ਰਿਪੋਰਟ ਮੁਤਾਬਕ ਕੁੜੀ ਦਾ ਨਾਂ ਕ੍ਰਿਸ਼ਨਾ ਮੰਡਲ ਦੱਸਿਆ ਜਾ ਰਿਹਾ ਹੈ ਅਤੇ ਉਹ ਬੰਗਲਾਦੇਸ਼ ਦੀ ਰਹਿਣ ਵਾਲੀ ਹੈ। ਉਹ ਇੰਟਰਨੈੱਟ ਦੇ ਰਾਹੀਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਰਾਹੀਂ ਭਾਰਤੀ ਲੜਕੇ ਅਭਿਕ ਮੰਡਲ ਨੂੰ ਮਿਲੀ। ਦੋਨਾਂ ਵਿੱਚ ਦੋਸਤੀ ਅਤੇ ਫਿਰ ਪਿਆਰ ਹੋਇਆ। ਲੜਕੀ ਕੋਲ ਭਾਰਤ ਆਉਣ ਲਈ ਪਾਸਪੋਰਟ ਅਤੇ ਜ਼ਰੂਰੀ ਕਾਗਜ਼ਾਤ ਨਹੀਂ ਸਨ, ਇਸ ਲਈ ਉਸ ਨੇ ਦਰਿਆ ਦਾ ਰਸਤਾ ਫੜ ਲਿਆ।

22 ਸਾਲਾਂ ਕ੍ਰਿਸ਼ਨਾ ਨਾਮ ਦੀ ਇਸ ਮੁਟਿਆਰ ਨੇ ਸੁੰਦਰਬਨ ਦੇ ਜੰਗਲਾਂ ਵਿੱਚੋਂ ਲੰਘਦੇ ਹੋਏ ਕਰੀਬ ਇੱਕ ਘੰਟਾ ਤੈਰ ਕੇ ਭਾਰਤ ਪਹੁੰਚੀ। ਇੱਥੇ ਆ ਕੇ ਉਸਨੇ ਕੋਲਕਾਤਾ ਦੇ ਕਾਲੀਘਾਟ ਮੰਦਰ ਵਿੱਚ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ। ਹੁਣ ਉਸ ਨੂੰ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਸੋਸ਼ਲ ਮੀਡੀਆ ਉੱਤੇ ਲੋਕ ਇਸ ਮੁਟਿਆਰ ਦੇ ਹੱਕ ‘ਚ ਪੋਸਟ ਕਰ ਰਹੇ ਨੇ ਤੇ ਕਹਿ ਰਹੇ ਨੇ ਪਿਆਰ ਨਹੀਂ ਜਾਣਦਾ ਸਰਹੱਦਾਂ।

 

You may also like