BB-15: ਕੌਣ ਬਣੇਗਾ ਬਿੱਗ ਬੌਸ 15 ਦਾ ਵਿਜੇਤਾ ? ਅੱਜ ਹੋਵੇਗਾ ਮੁਕਾਬਲੇਬਾਜ਼ਾਂ ਦੀ ਕਿਸਮਤ ਦਾ ਫੈਸਲਾ

written by Lajwinder kaur | January 30, 2022

ਬਿੱਗ ਬੌਸ 15 ਹੁਣ ਆਪਣੇ ਆਖਰੀ ਪੜਾਅ 'ਤੇ ਹੈ (Bigg Boss 15 finale)। ਸ਼ੋਅ ਨੂੰ ਅੱਜ ਆਪਣਾ ਵਿਜੇਤਾ ਮਿਲ ਜਾਵੇਗਾ। ਅਜਿਹੇ 'ਚ ਸੀਜ਼ਨ ਦੇ ਸਾਰੇ ਕੰਟੈਸਟੈਂਟ ਅਤੇ ਫਾਈਨਲਿਸਟ ਦੇ ਪਰਿਵਾਰ ਅਤੇ ਦੋਸਤ ਸ਼ੋਅ 'ਚ ਪਹੁੰਚੇ ਸਨ । ਰਸ਼ਮੀ ਦੇਸਾਈ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ । ਹੁਣ ਬੀਬੀ-15 ਦੀ ਰੇਸ 'ਚ ਸਿਰਫ ਤੇਜਸਵੀ ਪ੍ਰਕਾਸ਼, ਸ਼ਮਿਤਾ ਸ਼ੈੱਟੀ, ਕਰਨ ਕੁੰਦਰਾ, ਪ੍ਰਤੀਕ ਸਹਿਜਪਾਲ ਅਤੇ ਨਿਸ਼ਾਂਤ ਭੱਟ ਹੀ ਸ਼ੋਅ ਵਿੱਚ ਹਨ। ਸ਼ੋਅ ਵਿਚ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ ਕਾਫੀ ਮਨੋਰੰਜਨ ਅਤੇ ਡਰਾਮਾ ਦੇਖਣ ਨੂੰ ਮਿਲਿਆ।

salman khan image source instagram

ਹੋਰ ਪੜ੍ਹੋ : ਰਾਜਨੀਤੀ ਦੀ ਸ਼ਤਰੰਜ 'ਚ ਮੋਹਰਿਆਂ ਦੀ ਖੇਡ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼ ਜਲਦ ਆ ਰਹੀ ਹੈ ਸਿਰਫ਼ ਪੀਟੀਸੀ ਪਲੇਅ ਐਪ ‘ਤੇ

inside image bb 15 winner image source instagram

ਇਸ ਦੇ ਨਾਲ ਹੀ ਸ਼ੋਅ ਦੇ ਆਖ਼ਰੀ ਕੁਝ ਘੰਟੇ ਬਾਕੀ ਰਹਿ ਗਏ ਹਨ। ਹੁਣ ਅੱਜ ਐਤਵਾਰ ਦੀ ਸ਼ਾਮ ਨੂੰ ਬਿੱਗ ਬੌਸ ਸੀਜ਼ਨ-15 ਦਾ ਵਿਜੇਤਾ ਮਿਲ ਜਾਵੇਗਾ। ਯਾਨੀ ਅੱਜ ਸ਼ੋਅ ਦੇ ਪ੍ਰਤੀਯੋਗੀਆਂ ਦੀ ਕਿਸਮਤ ਦਾ ਫੈਸਲਾ ਹੋਣ ਵਾਲਾ ਹੈ। ਸ਼ੋਅ ਦੇ ਫਿਨਾਲੇ ਐਪੀਸੋਡ 'ਚ ਕਈ ਪੁਰਾਣੇ ਵਿਜੇਤਾ ਵੀ ਸ਼ਾਮਿਲ ਹੋਣ ਜਾ ਰਹੇ ਹਨ। ਇਨ੍ਹਾਂ 'ਚ ਗੌਹਰ ਖਾਨ, ਸ਼ਵੇਤਾ ਤਿਵਾਰੀ, ਉਰਵਸ਼ੀ ਢੋਲਕੀਆ, ਗੌਤਮ ਗੁਲਾਟੀ ਅਤੇ ਰੁਬੀਨਾ ਦਿਲਾਇਕ ਸ਼ਾਮਿਲ ਹਨ। ਇਸ ਦੇ ਨਾਲ ਹੀ ਬਿੱਗ ਬੌਸ 13 ਦੀ ਸ਼ਹਿਨਾਜ਼ ਗਿੱਲ ਵੀ ਸ਼ੋਅ ਦਾ ਹਿੱਸਾ ਹੋਵੇਗੀ।

ਹੋਰ ਪੜ੍ਹੋ : ਪਿਆਰ ਦੇ ਹਸੀਨ ਸਫਰ ‘ਤੇ ਲੈ ਜਾ ਰਹੇ ਨੇ ਗਾਇਕ ਪ੍ਰਭ ਗਿੱਲ ਆਪਣੇ ਨਵੇਂ ਗੀਤ ‘ਸ਼ੁਕਰਗੁਜ਼ਾਰ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਇਸ ਦੇ ਨਾਲ ਹੀ ਸ਼ੋਅ ਦੇ ਸਾਰੇ ਫਾਈਨਲਿਸਟ ਸ਼ਮਿਤਾ ਸ਼ੈੱਟੀ, ਕਰਨ ਕੁੰਦਰਾ, ਤੇਜਸਵੀ ਪ੍ਰਕਾਸ਼, ਪ੍ਰਤੀਕ ਸਹਿਜਪਾਲ ਅਤੇ ਨਿਸ਼ਾਂਤ ਭੱਟ ਵੀ ਧਮਾਕੇਦਾਰ ਪ੍ਰਦਰਸ਼ਨ ਕਰਨਗੇ।

 

You may also like