ਭਗਵੰਤ ਮਾਨ ਤੋਂ ਪਹਿਲਾਂ ਮੰਤਰੀ ਦੇ ਅਹੁਦੇ ‘ਤੇ ਰਹਿੰਦੇ ਹੋਏ ਇਨ੍ਹਾਂ ਸ਼ਖਸੀਅਤਾਂ ਨੇ ਵੀ ਕਰਵਾਇਆ ਵਿਆਹ, ਇੱਕ ਨੇ ਤਾਂ ਵਿਆਹ ਲਈ ਬਦਲ ਲਿਆ ਸੀ ਧਰਮ

written by Shaminder | July 07, 2022

ਭਗਵੰਤ ਮਾਨ (Baghwant Mann ) ਨੇ 48  ਸਾਲ ਦੀ ਉਮਰ ‘ਚ ਦੂਜਾ ਵਿਆਹ (wedding) ਕਰਵਾਇਆ ਹੈ । ਉਨ੍ਹਾਂ ਨੇ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਵਿਆਹ ਕਰਵਾਇਆ ਹੈ । ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਅਜਿਹੇ ਕਈ ਹੋਰ ਆਗੂਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੇ ਮੰਤਰੀ ਦੇ ਅਹੁਦੇ ‘ਤੇ ਰਹਿਣ ਦੌਰਾਨ ਵਿਆਹ ਕਰਵਾਇਆ ਹੈ ।

ਹੋਰ ਪੜ੍ਹੋ : ਜਾਣੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲੀਆਂ ਨੂੰ ਕੀ ਦਿੱਤਾ, ਸਾਲੀਆਂ ਦੇ ਨਾਲ ਤਸਵੀਰਾਂ ਹੋ ਰਹੀਆਂ ਵਾਇਰਲ

ਐੱਚ ਡੀ ਕੁਮਾਰ ਸਵਾਮੀ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰ ਸਵਾਮੀ ਦਾ ਪਹਿਲਾ ਵਿਆਹ 1986 ‘ਚ ਹੋਇਆ ਸੀ ਅਤੇ ਦੂਜਾ ਵਿਆਹ ਉਨ੍ਹਾਂ ਨੇ 2006 ‘ਚ ਮੁੱਖ ਮੰਤਰੀ ਰਹਿਣ ਦੇ ਦੌਰਾਨ ਕਰਵਾਇਆ ਸੀ । ਕੁਮਾਰ ਸਵਾਮੀ 2006 ਤੋਂ ਲੈ ਕੇ 2007 ਤੱਕ ਮੁੱਖ ਮੰਤਰੀ ਰਹੇ ਸਨ । ਉਨ੍ਹਾਂ ਨੇ ਕੰਨੜ ਅਦਾਕਾਰਾ ਰਾਧਿਕਾ ਦੇ ਨਾਲ ਵਿਆਹ ਕਰਵਾਇਆ ਸੀ ।ਹਾਲਾਂਕਿ ਉਨ੍ਹਾਂ ਦਾ ਪਹਿਲਾ ਵਿਆਹ ਉਦੋਂ ਹੋਇਆ ਸੀ, ਜਦੋਂ ੳੇਨ੍ਹਾਂ ਦੀ ਦੂਜੀ ਪਤਨੀ ਦਾ ਜਨਮ ਹੋਇਆ ਸੀ ।

hD kumar swami-min

ਹੋਰ ਪੜ੍ਹੋ : ਰਾਘਵ ਚੱਢਾ ਨੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦਿੱਤੀ ਭਗਵੰਤ ਮਾਨ ਨੂੂੂੰ ਵਧਾਈ, ਵੇਖੋ ਤਸਵੀਰਾਂ

ਸੁਦੇਸ਼ ਮਹਿਤੋ, ਗ੍ਰਹਿ ਮੰਤਰੀ
ਝਾਰਖੰਡ ਦੇ ਅਹਿਮ ਸਿਆਸੀ ਦਲ ਇੰਡੀਆ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਸੁਦੇਸ਼ ਮਹਿਤੋ ਨੇ ਵੀ ਮੰਤਰੀ ਅਹੁਦੇ ‘ਤੇ ਰਹਿਣ ਦੌਰਾਨ ਵਿਆਹ ਕਰਵਾਇਆ ਸੀ । ਝਾਰਖੰਡ ਵਿਧਾਨ ਸਭਾ ‘ਚ ਲੰਮੇ ਸਮੇਂ ਤੱਕ ਮੰਤਰੀ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਰਾਜ ਦਾ ਗ੍ਰਹਿ ਮੰਤਰੀ ਬਣਾਇਆ ਗਿਆ ਸੀ । 2006 ‘ਚ ਇਸੇ ਅਹੁਦੇ ‘ਤੇ ਰਹਿਣ ਦੌਰਾਨ ਉਨ੍ਹਾਂ ਨੇ ਨੇਹਾ ਮਹਿਤੋ ਨਾਲ ਵਿਆਹ ਕਰਵਾਇਆ ਸੀ ।

sudesh mehto- image From google

ਹੋਰ ਪੜ੍ਹੋ : ਸੀਐੱਮ ਭਗਵੰਤ ਮਾਨ ਦੀ ਪਤਨੀ ਦਾ ਵਿਆਹ ਤੋਂ ਪਹਿਲਾਂ ਟਵੀਟ ਹੋ ਰਿਹਾ ਵਾਇਰਲ, ਆਖੀ ਇਹ ਗੱਲ

ਚੰਦਰਮੋਹਨ ਬਿਸ਼ਨੋਈ
ਚੰਦਰਮੋਹਨ ਬਿਸ਼ਨੋਈ ਨੇ ਦੂਜਾ ਵਿਆਹ ਕਰਵਾਉਣ ਦੇ ਲਈ ਆਪਣਾ ਧਰਮ ਪਰਿਵਰਤਨ ਕਰ ਲਿਆ ਸੀ । ਚੰਦਰਮੋਹਨ ਬਿਸ਼ਨੋਈ ਨੇ 2008 ‘ਚ ਆਪਣੀ ਪ੍ਰੇਮਿਕਾ ਅਨੁਰਾਧਾ ਬਾਲੀ ਉਰਫ ਫਿਜ਼ਾ ਦੇ ਨਾਲ ਵਿਆਹ ਕਰਵਾਉਣ ਦੇ ਲਈ ਧਰਮ ਪਰਿਵਰਤਨ ਕਰ ਲਿਆ ਸੀ । ਇਸ ਕਾਰਨ ਚੰਦਰਮੋਹਨ ਦੇ ਸਿਆਸੀ ਕਰੀਅਰ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ । ਚੰਦਰਮੋਹਨ ਉਰਫ ਚਾਂਦ ਮੁਹੰਮਦ ਫਿਜ਼ਾ ਦੇ ਨਾਲ ਵਿਆਹ ਦੇ ਬਾਵਜੂਦ ਵੀ ਉਹ ਆਪਣੀ ਪਹਿਲੀ ਪਤਨੀ ਅਤੇ ਬੱਚਿਆਂ ਪ੍ਰਤੀ ਮੋਹ ਤਿਆਗ ਨਹੀਂ ਸਨ ਪਾਏ । ਜਿਸ ਤੋਂ ਬਾਅਦ  ‘ਚ ਉਨ੍ਹਾਂ ਨੇ 2016‘ਚ ਫਿਜ਼ਾ ਨੂੰ ਤਲਾਕ ਦੇ ਦਿੱਤਾ ਸੀ ।

Chandermohan image From google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਵਾਇਰਲ ਹੋ ਰਿਹਾ ਇਸ ਬੱਚੇ ਦਾ ਵੀਡੀਓ, ਗਾਇਕ ਦੀ ਮਾਂ ਨੇ ਮੱਥਾ ਚੁੰਮ ਕੇ ਜਤਾਇਆ ਪਿਆਰ

ਬਾਬੁਲ ਸੁਪਰੀਓ
ਟੀਐੱਮਸੀ ਆਗੂ ਬਾਬੁਲ ਸੁਪਰੀਓ ਨੇ ਨਰੇਂਦਰ ਮੋਦੀ ਦੀ ਸਰਕਾਰ ‘ਚ ਮੰਤਰੀ ਰਹਿਣ ਦੌਰਾਨ ਵਿਆਹ ਕਰਵਾਇਆ ਸੀ । ਉਨ੍ਹਾਂ ਨੇ ਦੂਜਾ ਵਿਆਹ ਕਰਵਾਇਆ ਸੀ । ਉਨ੍ਹਾਂ ਦਾ ਪਹਿਲਾ ਵਿਆਹ ੨੦ ਸਾਲ ਤੱਕ ਚੱਲਿਆ ਸੀ । ਉਨ੍ਹਾਂ ਨੇ ਏਅਰ ਹੋਸਟੱੈਸ ਰਚਨਾ ਸ਼ਰਮਾ ਦੇ ਨਾਲ ਵਿਆਹ ਕਰਵਾਇਆ ਸੀ । ਦੋਵਾਂ ਦੀ ਮੁਲਾਕਾਤ ਵੀ ਇੱਕ ਫਲਾਈਟ ‘ਚ ਹੀ ਹੋਈ ਸੀ ।

Babul Suprio- image From google

ਹੋਰ ਪੜ੍ਹੋ : ਮਨੋਰੰਜਨ ਜਗਤ ਦੇ ਇਨ੍ਹਾਂ ਸਿਤਾਰਿਆਂ ਨੂੰ ਵੱਧਦੇ ਵਜ਼ਨ ਕਾਰਨ ਕੀਤਾ ਗਿਆ ਟ੍ਰੋਲ

ਐਨ.ਟੀ.ਆਰ
ਆਂਧਰਾ ਪ੍ਰਦੇਸ਼ ਦੇ ਸਾਬਕਾ ਸੀਐੱਮ ਐੱਨ ਟੀ ਰਾਮਾ ਰਾਵ ਨੇ ਵੀ ਮੁੱਖ ਮੰਤਰੀ ਕਾਰਜ ਕਾਲ ਦੇ ਦੌਰਾਨ ਹੀ ਕਰਵਾਇਆ ਸੀ ।

NTR-min image From google

ਹਾਲਾਂਕਿ ਦੂਜਾ ਵਿਆਹ ਕਰਵਾਉਣ ਦਾ ਕਾਰਨ ਵੀ ਉਨ੍ਹਾਂ ਦਾ ਦੂਜਾ ਵਿਆਹ ਹੀ ਰਿਹਾ ਸੀ । ਇਸ ਵਿਆਹ ‘ਤੇ ਕਾਫੀ ਵਿਵਾਦ ਵੀ ਰਿਹਾ ।

 

You may also like