ਭਾਰਤੀ ਸਿੰਘ ਨੇ ਦੱਸਿਆ ਕਿਵੇਂ ਘਟਾਇਆ 15 ਕਿੱਲੋ ਵਜ਼ਨ

written by Shaminder | September 13, 2021

ਭਾਰਤੀ ਸਿੰਘ (Bharti Singh ) ਜਿਸ ਨੇ ਕਿ ਹਾਲ ਹੀ ਵਿੱਚ 15  ਕਿੱਲੋ ਦੇ ਕਰੀਬ ਵਜ਼ਨ ਘਟਾਇਆ (Weight Loss)  ਹੈ । ਜਿਸ ਤੋਂ ਬਾਅਦ ਹਰ ਕੋਈ ਭਾਰਤੀ ਤੋਂ ਉਸ ਦੇ ਵਜ਼ਨ ਘਟਾਉਣ ਨੂੰ ਲੈ ਕੇ ਉਸ ਦੇ ਸੀਕ੍ਰੇਟਸ ਜਾਨਣਾ ਚਾਹੁੰਦਾ ਹੈ । ਇਸ ਦੇ ਨਾਲ ਮੀਡੀਆ ਵਾਲੇ ਵੀ ਵਾਰ-ਵਾਰ ਉਸ ਤੋਂ ਪੁੱਛ ਰਹੇ ਹਨ ਕਿ ਏਨਾਂ ਵਜ਼ਨ ਉਸ ਨੇ ਕਿਸ ਤਰ੍ਹਾਂ ਘੱਟ ਕਰ ਲਿਆ । ਜਿਸ ਤੋਂ ਬਾਅਦ ਮੀਡੀਆ ਨੂੰ ਜਵਾਬ ਦਿੰਦੇ ਹੋਏ ਭਾਰਤੀ ਨੇ ਕਿਹਾ ਕਿ ਅਜਿਹਾ ਕੁਝ ਵੀ ਖ਼ਾਸ ਉਸ ਨੇ ਨਹੀਂ ਕੀਤਾ ।

Bharti-Singh

 

ਹੋਰ ਪੜ੍ਹੋ : ਨਵਰਾਜ ਹੰਸ ਨੇ ਜਦੋਂ ਕਿਹਾ ‘ਮੇਰੀ ਵਾਈਫ ਬਹੁਤ ਲੜਦੀ ਹੈ’, ਪਤਨੀ ਨੇ ਦਿੱਤਾ ਇਸ ਤਰ੍ਹਾਂ ਜਵਾਬ

ਬਲਕਿ ਉਸ ਨੇ ਟਾਈਮ ਦੇ ਨਾਲ ਖਾਣਾ ਖਾਧਾ ਅਤੇ ਆਪਣੇ ਖਾਣ ‘ਤੇ ਕੰਟਰੋਲ ਕੀਤਾ । ਮੈਂ ਨਾਂ ਤਾਂ ਜਿੰਮ ਗਈ ਅਤੇ ਨਾਂ ਹੀ ਕੋਈ ਯੋਗਾ ਕੀਤਾ ਹੈ। ਭਾਰਤੀ ਸਿੰਘ ਦੇ ਇਸ ਟ੍ਰਾਂਸਫੋਰਮੇਸ਼ਨ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਅਤੇ ਹਰ ਕੋਈ ਭਾਰਤੀ ਦੀ ਕੋਸ਼ਿਸ਼ ਦੀ ਤਾਰੀਫ ਕਰ ਰਿਹਾ ਹੈ ।

 

View this post on Instagram

 

A post shared by Bollywood Pap (@bollywoodpap)

ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਪਣੀ ਕਾਮੇਡੀ ਦੇ ਨਾਲ ਸਭ ਦੇ ਢਿੱਡੀਂ ਪੀੜਾਂ ਪਾਉਣ ਵਾਲੀ ਭਾਰਤੀ ਨੇ ਲਾਫਟਰ ਚੈਲੇਂਜ ਦੇ ਨਾਲ ਆਪਣੀ ਪਛਾਣ ਇੰਡਸਟਰੀ ‘ਚ ਬਣਾਈ ਸੀ ।

inside pic of bharti singh pic

ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਉਸ ਦੇ ਵੱਲੋਂ ਨਿਭਾਏ ਜਾਂਦੇ ਲੱਲੀ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਰੱਜਵਾਂ ਪਿਆਰ ਮਿਲਦਾ ਹੈ ।

 

0 Comments
0

You may also like