ਸ਼ਹਿਨਾਜ਼ ਗਿੱਲ ‘ਚ ਆਇਆ ਭੂਤ, ਬਿੱਗ ਬੌਸ ‘ਚ ਛਾਇਆ ਡਰ ਦਾ ਮਾਹੌਲ, ਦੇਖੋ ਵੀਡੀਓ

Written by  Lajwinder kaur   |  October 09th 2019 05:39 PM  |  Updated: October 09th 2019 05:39 PM

ਸ਼ਹਿਨਾਜ਼ ਗਿੱਲ ‘ਚ ਆਇਆ ਭੂਤ, ਬਿੱਗ ਬੌਸ ‘ਚ ਛਾਇਆ ਡਰ ਦਾ ਮਾਹੌਲ, ਦੇਖੋ ਵੀਡੀਓ

ਬਿੱਗ ਬੌਸ 13 ਦੇ ਘਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਖੂਬ ਰੌਣਕਾਂ ਲਗਾ ਰੱਖੀਆਂ ਹਨ। ਹਰ ਰੋਜ਼ ਸ਼ਹਿਨਾਜ਼ ਦੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ 'ਚ ਛਾਈ ਰਹਿੰਦੀ ਹੈ। ਅਜਿਹੀ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਬਾਲੀਵੁੱਡ ਅਦਾਕਾਰਾ ਕੋਇਨਾ ਮਿਤਰਾ ਦੀ ਐਕਟਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਵੇਖੋ:ਵਿੱਕੀ ਕੌਸ਼ਲ ਨੂੰ ਪਸੰਦ ਹੈ ਬੀ ਪਰਾਕ ਤੇ ਜਾਨੀ ਦਾ ਗੀਤ ‘ਹੱਥ ਚੁੰਮੇ’, ਦੇਖ ਵਾਇਰਲ ਵੀਡੀਓ

ਇਸ ਵੀਡੀਓ 'ਚ ਉਹ ਭੂਤਨੀ ਬਣ ਕੇ ਸਭ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਸ 'ਚ ਕੁਝ ਕੰਟੇਸਟੈਂਟ ਤਾਂ ਡਰਦੇ ਹੋਏ ਨਜ਼ਰ ਆ ਰਿਹਾ ਹੈ, ਪਰ ਕਈਆਂ ਦਾ ਹੱਸ ਹੱਸ ਕੇ ਬੁਰਾ ਹਾਲ ਹੋਇਆ ਪਿਆ ਹੈ। ਐਕਟ ਕਰਦੇ ਹੋਏ ਸ਼ਹਿਨਾਜ਼ ਗਿੱਲ ਖ਼ੁਦ ਵੀ ਹੱਸਦੇ ਹੋਈ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਕਲਿੱਪ ਨੂੰ ਦੋ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network