
Asim Riaz Birthday: ਬਿੱਗ ਬੌਸ ਫੇਮ ਤੇ ਮਸ਼ਹੂਰ ਮਾਡਲ ਆਸਿਮ ਰਿਆਜ਼ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਆਸਿਮ ਬਿੱਗ ਬੌਸ 13 ਦੇ ਵਿੱਚ ਰਨਅਰਅਪ ਰਹੇ, ਜਦੋਂ ਕਿ ਇਸ ਸੀਜ਼ਨ ਦੇ ਜੇਤੂ ਅਦਾਕਾਰ ਸਿਧਾਰਥ ਸ਼ੁਕਲਾ ਬਣੇ। ਆਸਿਮ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜਿਆਂ ਖ਼ਾਸ ਗੱਲਾਂ।

ਆਸਿਮ ਦਾ ਜਨਮ
ਆਸਿਮ ਰਿਆਜ਼ ਦਾ ਜਨਮ ਸਾਲ 1993 ਨੂੰ ਜੰਮੂ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਆਸਿਮ ਦੇ ਪਿਤਾ ਦਾ ਨਾਂ ਰਿਆਜ਼ ਅਹਿਮਦ ਹੈ। ਉਨ੍ਹਾਂ ਦਾ ਇੱਕ ਭਰਾ ਵੀ ਹੈ, ਜਿਸ ਦਾ ਨਾਮ ਉਮਰ ਰਿਆਜ਼ ਹੈ। ਉਮਰ ਵੀ ਬਿੱਗ ਬੌਸ ਸ਼ੋਅ ਵਿੱਚ ਹਿੱਸਾ ਲੈ ਚੁੱਕਾ ਹੈ। ਕਲਾਕਾਰ ਦੇ ਪਿਤਾ ਸੇਵਾਮੁਕਤ ਆਈਪੀਐਸ ਅਧਿਕਾਰੀ ਹਨ।
ਆਸਿਮ ਰਿਆਜ਼ ਨੇ ਦਿੱਲੀ ਪਬਲਿਕ ਸਕੂਲ, ਜੰਮੂ ਤੋਂ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ਹੈ। ਹਾਲਾਂਕਿ, ਆਸਿਮ ਰਿਆਜ਼ ਮਾਡਲ ਬਣਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਮਾਡਲਿੰਗ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਸਿਮ ਰਿਆਜ਼ ਨੇ ਆਪਣੇ ਲੁੱਕ ਅਤੇ ਬਾਡੀ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਬਤੌਰ ਮਾਡਲ ਕੀਤੀ ਸ਼ੁਰੂਆਤ
ਬਿੱਗ ਬੌਸ ਵਿੱਚ ਆਉਣ ਤੋਂ ਪਹਿਲਾਂ ਆਸਿਮ ਰਿਆਜ਼ ਨੇ ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸਾਲ 2014 ਵਿੱਚ ਪਹਿਲੀ ਵਾਰ ਆਸਿਮ ਨੇ ਬਤੌਰ ਮਾਡਲ ਕੰਮ ਕਰਨਾ ਸ਼ੁਰੂ ਕੀਤਾ। ਇਸ ਮਗਰੋਂ ਉਸ ਨੇ ਇੱਕ ਤੋਂ ਬਾਅਦ ਇੱਕ ਕਈ ਕੰਪਨੀਆਂ ਦੇ ਲਈ ਮਾਡਲਿੰਗ ਕੀਤੀ। ਮਾਡਲ ਬਨਣ ਮਗਰੋਂ ਆਸਿਮ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿਣ ਲੱਗੇ। ਇਸ ਨਾਲ ਉਨ੍ਹਾਂ ਦੀ ਵੱਡੀ ਗਿਣਤੀ 'ਚ ਫੈਨ ਫਾਲੋਇੰਗ ਵੱਧ ਗਈ।

ਬਿੱਗ ਬੌਸ 'ਚ ਬਣੇ ਰਨਰਅੱਪ
ਆਸਿਮ ਰਿਆਜ਼ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਮੋੜ ਸਾਲ 2019 'ਚ ਆਇਆ। ਆਸਿਮ ਰਿਆਜ਼ ਨੂੰ ਆਪਣੀ ਅਸਲੀ ਪਛਾਣ ਟੈਲੀਵਿਜ਼ਨ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 13ਵੇਂ ਸੀਜ਼ਨ ਤੋਂ ਮਿਲੀ। ਇਸ ਸ਼ੋਅ ਦੀ ਬਦੌਲਤ ਆਸਿਮ ਰਿਆਜ਼ ਦੀ ਦੇਸ਼ ਭਰ 'ਚ ਕਾਫੀ ਫੈਨ ਫਾਲੋਇੰਗ ਹੈ। ਇਹ ਸੀਜ਼ਨ 'ਬਿੱਗ ਬੌਸ' ਦਾ ਹੁਣ ਤੱਕ ਦਾ ਸਭ ਤੋਂ ਮਸ਼ਹੂਰ ਸੀਜ਼ਨ ਸੀ ਅਤੇ ਦਰਸ਼ਕਾਂ ਨੇ ਆਸਿਮ ਰਿਆਜ਼ ਨੂੰ ਇੰਨਾ ਪਿਆਰ ਦਿੱਤਾ ਕਿ ਉਹ 'ਬਿੱਗ ਬੌਸ' ਦੇ ਫਾਈਨਲ 'ਚ ਪਹੁੰਚ ਗਿਆ ਅਤੇ ਰਨਰਅੱਪ ਰਿਹਾ।

ਹੋਰ ਪੜ੍ਹੋ: ਕੀ ਮਾਂ ਬਨਣ ਵਾਲੀ ਹੈ ਕੈਟਰੀਨਾ ਕੈਫ ? ਲੰਮੇਂ ਸਮੇਂ ਤੱਕ ਲਾਈਮ ਲਾਈਟ ਤੋਂ ਦੂਰ ਰਹਿਣ 'ਤੇ ਫੈਨਜ਼ ਨੇ ਪੁੱਛਿਆ ਸਵਾਲ
ਹਿਮਾਂਸ਼ੀ ਖੁਰਾਣਾ ਨਾਲ ਪਿਆਰ
ਇਸੇ ਬਿੱਗ ਬੌਸ 'ਚ ਹੋਣ ਕਾਰਨ ਆਸਿਮ ਰਿਆਜ਼ ਦੀ ਹਿਮਾਂਸ਼ੀ ਖੁਰਾਣਾ ਨਾਲ ਨੇੜਤਾ ਦੇਖਣ ਨੂੰ ਮਿਲੀ। ਸ਼ੋਅ ਦੇ ਕਾਰਨ ਆਸਿਮ ਰਿਆਜ਼ ਨੇ ਹਿਮਾਂਸ਼ੀ ਖੁਰਾਣਾ ਲਈ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਹਾਲਾਂਕਿ ਉਸ ਸਮੇਂ ਹਿਮਾਂਸ਼ੀ ਖੁਰਾਣਾ ਨੇ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ 'ਚ ਹੋਣ ਕਾਰਨ ਆਸਿਮ ਰਿਆਜ਼ ਦੇ ਪ੍ਰਪੋਜ਼ਲ ਨੂੰ ਸਵੀਕਾਰ ਨਹੀਂ ਕੀਤਾ ਸੀ ਪਰ ਬਾਅਦ 'ਚ ਆਪਣੇ ਬੁਆਏਫ੍ਰੈਂਡ ਨਾਲ ਬ੍ਰੇਕਅੱਪ ਹੋਣ ਤੋਂ ਬਾਅਦ ਆਸਿਮ ਰਿਆਜ਼ ਦੇ ਪ੍ਰਪੋਜ਼ਲ ਨੂੰ ਮੰਨ ਲਿਆ। ਹੁਣ ਦੋਵੇਂ ਇੱਕਠੇ ਕਈ ਮਿਊਜ਼ਿਕ ਐਲਬਮ ਵਿੱਚ ਨਜ਼ਰ ਆ ਚੁੱਕੇ ਹਨ। ਹਾਲ ਹੀ ਵਿੱਚ ਦੋਹਾਂ ਦਾ ਇੱਕ ਨਵਾਂ 'ਗਵਾਰਾ ਨਹੀਂ' ਆਇਆ ਸੀ, ਫੈਨਜ਼ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ।