ਇਸ ਬੱਚੇ ਦੀਆਂ ਵੀਡੀਓਜ਼ ਹੋ ਰਹੀਆਂ ਨੇ ਖੂਬ ਵਾਇਰਲ, ਆਪਣੇ ਕਿਊਟ ਅੰਦਾਜ਼ ‘ਚ ਗਾਉਂਦਾ ਹੈ ਗੁਰੀ ਦਾ ‘ਬਿੱਲੀਆਂ ਬਿੱਲੀਆਂ ਅੱਖਾਂ’ ਗਾਣਾ, ਦੇਖੋ ਵੀਡੀਓ

written by Lajwinder kaur | May 19, 2019

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਗੁਰੀ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਕੀਤਾ ਹੋਇਆ। ਨੌਜਵਾਨ ਉਨ੍ਹਾਂ ਦੇ ਗੀਤ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਜਿਸ ਦੇ ਚਲਦੇ ਇੱਕ ਛੋਟੇ ਬੱਚੇ ਦੀਆਂ ਵੀਡੀਓਜ਼ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

 
View this post on Instagram
 

Bhut Cute Ali Haider ❤️ Sach Mai Dil Khush Ho Gea Dekh K Cute Billian Billian Love U God Bless U ❤️?

A post shared by GURI (ਗੁਰੀ) (@officialguri_) on

ਹੋਰ ਵੇਖੋ: ਗੀਤਕਾਰ ਤੇ ਗਾਇਕ ਸਿੰਗਾ ਰੱਖਣ ਜਾ ਰਹੇ ਨੇ ਅਦਾਕਾਰੀ ‘ਚ ਕਦਮ ਜਾਣੋ ਕਿਸ ਫ਼ਿਲਮ ‘ਚ ਆਉਣਗੇ ਨਜ਼ਰ ਅਲੀ ਹੈਦਰ ਨਾਮ ਦੇ ਇਸ ਬੱਚੇ ਦੀਆਂ ਦੋ ਵੀਡੀਓਜ਼ ਪੰਜਾਬੀ ਗਾਇਕ ਗੁਰੀ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਗੁਰੀ ਨੇ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘Bhut Cute Ali Haider ❤Sach Mai Dil Khush Ho Gea Dekh K Cute Billian Billian Love U God Bless U’ ਗੁਰੀ ਨੇ ਲਿਖਿਆ ਹੈ ਕਿ ਕਿਊਟ ਬੱਚੇ ਅਲੀ ਹੈਦਰ ਦੀ ਇਹ ਵੀਡੀਓ ਦੇਖਕੇ ਸੱਚ ‘ਚ ਮਨ ਖੁਸ਼ ਹੋ ਗਿਆ ਹੈ ਤੇ ਆਪਣੀ ਸ਼ੁਭਕਾਮਨਾਵਾਂ ਇਸ ਬੱਚੇ ਨੂੰ ਦੇਈਆਂ ਹਨ। ਇਹ ਛੋਟਾ ਬੱਚਾ ਆਪਣੀ ਤੋਤਲੀ ਜਿਹੀ ਜ਼ੁਬਾਨ ਨਾਲ ਗੁਰੀ ਦਾ ਮਸ਼ਹੂਰ ਗੀਤ ਬਿੱਲੀਆਂ ਬਿੱਲੀਆਂ ਅੱਖਾਂ ਗਾ ਰਿਹਾ ਹੈ। ਗੁਰੀ ਦਾ ਇਹ ਗਾਣਾ ਸਾਲ 2018 ‘ਚ ਆਇਆ ਸੀ। ਇਸ ਬੱਚੇ ਦਾ ਮਾਸੂਮ ਸੁਭਾਅ ਸਭ ਨੂੰ ਭਾਅ ਲੈਂਦਾ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੁਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਡੁਪਰ ਹਿੱਟ ਗੀਤ ਦੂਰੀਆਂ, ਯਾਰ ਬੇਲੀ, ਬੇਵਫ਼ਾ ਤੂੰ, ਜਵਾਨੀ, ਗੋਲਡਨ ਰੰਗ, ਮਿਲ ਲੋ ਨਾ, ਯਾਰੀ, ਨਿਰਾ ਇਸ਼ਕ, ਜਾਨ ਆਦਿ ਨਾਲ ਦਰਸ਼ਕਾਂ ਦਾ ਮਨੋਰਜੰਨ ਕਰ ਚੁੱਕੇ ਹਨ।

0 Comments
0

You may also like