
New Punjabi Movie Maan Vs Khan: ਪੰਜਾਬੀ ਸਿਨੇਮਾ ਜੋ ਕਿ ਦਿਨੋਂ ਦਿਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਿਸ ਕਰਕੇ ਦਰਸ਼ਕਾਂ ਨੂੰ ਇੱਕ ਚੰਗਾ ਸਿਨੇਮਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲਾ ਸਾਲ ਪੰਜਾਬੀ ਫ਼ਿਲਮਾਂ ਲਈ ਬਹੁਤ ਹੀ ਖ਼ਾਸ ਰਿਹਾ, ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ ਸਨ। ਇਸ ਸਿਲਸਿਲੇ ਦੇ ਚਲਦੇ ਕਈ ਪੰਜਾਬੀ ਫ਼ਿਲਮਾਂ ਇਸ ਸਾਲ ਰਿਲੀਜ਼ ਹੋਣਗੀਆਂ ਅਤੇ ਕੁਝ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਜੀ ਹਾਂ ਮਾਨ ਵਰਸਿਜ਼ ਖ਼ਾਨ ਟਾਈਟਲ ਹੇਠ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ : ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆਏ ਐਮੀ ਵਿਰਕ; ਜਗਦੀਪ ਸਿੱਧੂ ਨੇ ਤਸਵੀਰ ਸ਼ੇਅਰ ਕਰਦੇ ਕਿਹਾ ‘ਗੋਲਡਨ ਡੇਅਜ਼’

ਐਕਟਰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੀਂ ਫ਼ਿਲਮ 'ਮਾਨ ਵਰਸਿਜ਼ ਖਾਨ' ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਫ਼ਿਲਮ ਦੇ ਮਹੂਰਤ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਜਿਸ ਵਿੱਚ ਬਿੰਨੂ ਢਿੱਲੋਂ ਤੋਂ ਇਲਾਵਾ ਨਿਸ਼ਾ ਬਾਨੋ, ਨਿਰਮਲ ਰਿਸ਼ੀ, ਸਮੀਪ ਕੰਗ, ਕਰਮਜੀਤ ਅਨਮੋਲ ਅਤੇ ਬਾਕੀ ਟੀਮ ਵੀ ਨਜ਼ਰ ਆ ਰਹੀ ਹੈ। ਇਸ ਫ਼ਿਲਮ ਜਪਜੀ ਖਹਿਰਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।

ਬਿੰਨੂ ਢਿੱਲੋਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਚੜ੍ਹਦੇ ਪੰਜਾਬ ਤੋਂ, ਇੱਕ ਲਹਿੰਦੇ ਪੰਜਾਬ ਤੋਂ...ਦੇਖੋ ਕਿਹੜਾ ਭੱਜਦਾ, ਪੰਗਾ ਪੈਂਦੇ ਤੋਂ... ਅਸੀਂ ਆਪਣੀ ਅਗਲੀ ਪੰਜਾਬੀ ਫ਼ਿਲਮ 'ਮਾਨ ਵਰਸਿਜ਼ ਖਾਨ' ਦਾ ਐਲਾਨ ਕਰਦੇ ਹੋਏ ਉਤਸ਼ਾਹ ਮਹਿਸੂਸ ਕਰ ਰਹੇ ਹਾਂ... ਇਹ ਇੱਕ ਪਰਿਵਾਰਕ ਕਾਮੇਡੀ ਡਰਾਮਾ ਹੈ, ਜੋ ਕਿ ਚੜ੍ਹਦੇ ਪੰਜਾਬ (ਭਾਰਤ) ਦੀ ਮਾਨ ਫੈਮਿਲੀ ਤੇ ਖਾਨ ਫੈਮਿਲੀ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਕਹਾਣੀ .... ਇਹ ਕਹਾਣੀ ਦੋ ਪਰਿਵਾਰਾਂ ਦੇ ਪਿਆਰ ਤੇ ਤਕਰਾਰ ਦੀ ਹੈ।' ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਜਾਣਕਾਰੀ ਮੁਤਾਬਕ ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਲੰਡਨ ਵਿੱਚ ਕੀਤੀ ਜਾਵੇਗੀ। ਪਰ ਅੱਜ ਤੋਂ ਇਸ ਦੀ ਸ਼ੂਟਿੰਗ ਪੰਜਾਬ ਵਿੱਚ ਸ਼ੁਰੂ ਹੋ ਗਈ ਹੈ। ਦੱਸ ਦਈਏ ਇਹ ਫ਼ਿਲਮ ਦਾ ਨਿਰਦੇਸ਼ਨ ਕਾਮੇਡੀ ਫਿਲਮਾਂ ਦੇ ਕਿੰਗ ਸਮੀਪ ਕੰਗ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਏ ਤਾਂ ਫਿਲਮ 'ਚ ਬਿਨੂੰ ਢਿੱਲੋਂ, ਜਪਜੀ ਖਹਿਰਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਪਾਕਿਸਤਾਨੀ ਕਲਾਕਾਰ ਨਾਸਿਰ ਚਨਿਉਟੀ ਤੇ ਹਨੀ ਅਲਬੇਲਾ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਹੁਣ ਦੇਖਣਾ ਇਹ ਹੈ ਕਿ ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਵੇਗੀ ਜਾਂ ਫਿਰ ਅਗਲੇ ਸਾਲ।
View this post on Instagram