ਸ਼ੂਟਿੰਗ ਦੌਰਾਨ ਬਿੰਨੂ ਢਿੱਲੋਂ ਪਿੰਡ ਵਾਲਿਆਂ ਦਾ ਖੂਬ ਵਟੋਰ ਰਹੇ ਪਿਆਰ,ਪਿੰਡ ਵਾਲੇ ਕਰ ਰਹੇ ਹਰ ਇੱਛਾ ਪੂਰੀ,ਵੇਖੋ ਵੀਡੀਓ

Written by  Shaminder   |  December 24th 2019 12:36 PM  |  Updated: December 24th 2019 12:36 PM

ਸ਼ੂਟਿੰਗ ਦੌਰਾਨ ਬਿੰਨੂ ਢਿੱਲੋਂ ਪਿੰਡ ਵਾਲਿਆਂ ਦਾ ਖੂਬ ਵਟੋਰ ਰਹੇ ਪਿਆਰ,ਪਿੰਡ ਵਾਲੇ ਕਰ ਰਹੇ ਹਰ ਇੱਛਾ ਪੂਰੀ,ਵੇਖੋ ਵੀਡੀਓ

ਬਿੰਨੂ ਢਿੱਲੋਂ ਹੁਣ ਆਪਣੀ ਅਗਲੀ ਫ਼ਿਲਮ 'ਗੋਲ ਗੱਪੇ' ਦੇ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਣਗੇ । ਸਮੀਪ ਕੰਗ ਦੀ ਡਾਇਰੈਕਸ਼ਨ ਹੇਠ ਬਣਨ ਵਾਲੀ ਇਸ ਫ਼ਿਲਮ 'ਚ ਬਿੰਨੂ ਢਿੱਲੋਂ ਇੱਕ ਵਾਰ ਮੁੜ ਤੋਂ ਆਪਣੀ ਕਾਮੇਡੀ ਦੇ ਨਾਲ ਢਿੱਡੀਂ ਪੀੜਾਂ ਪਾਉਣ ਵਾਲੇ ਹਨ ।ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਪੰਜਾਬ ਦੇ ਕਿਸੇ ਪਿੰਡ 'ਚ ਇਸ ਦੀ ਸ਼ੂਟਿੰਗ ਚੱਲ ਰਹੀ ਹੈ ।

ਹੋਰ ਵੇਖੋ:ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ ‘ਗੋਲ ਗੱਪੇ’ ਦਾ ਪੋਸਟਰ

https://www.instagram.com/p/B6agbzFAoV6/

ਸਰਦੀਆਂ ਦਾ ਮੌਸਮ ਹੈ ਅਤੇ ਅਜਿਹੇ 'ਚ ਪੰਜਾਬੀਆਂ ਦੇ ਸਭ ਤੋਂ ਪਸੰਦੀਦਾ ਖਾਣੇ ਮੱਕੀ ਦੀ ਰੋਟੀ 'ਤੇ ਸਰ੍ਹੋਂ ਦੇ ਸਾਗ ਦਾ ਜ਼ਿਕਰ ਨਾ ਹੋਵੇ ਤਾਂ ਗੱਲ ਬਣਦੀ ਨਹੀਂ । ਬਿੰਨੂ ਢਿੱਲੋਂ ਨੂੰ ਵੀ ਸਾਗ ਬੇਹੱਦ ਪਸੰਦ ਹੈ ਅਤੇ ਉਨ੍ਹਾਂ ਨੇ ਪਿੰਡ ਦੀ ਇਸ ਬੀਬੀ ਨੂੰ ਸਪੈਸ਼ਲ ਸਾਗ ਲਈ ਅਪਰੋਚ ਕੀਤੀ ਜੀ ਹਾਂ ਬਿੰਨੂ ਢਿੱਲੋਂ ਨੇ ਬੀਬੀ ਤੋਂ ਮੰਗ ਰੱਖੀ ਕਿ ਉਹ ਸਰ੍ਹੋਂ ਦਾ ਸਾਗ ਤੌੜੀ 'ਚ ਬਣਾ ਕੇ ਖੁਆਉਣ ਜਿਸ ਤੋਂ ਬਾਅਦ ਬੀਬੀ ਸਾਗ ਦੀ ਤਿਆਰੀ ਕਰਨ ਲੱਗ ਪਈ।

https://www.instagram.com/p/B5-PSR0AS3h/

ਜਿਸ ਤੋਂ ਬਾਅਦ ਬਿੰਨੂ ਢਿੱਲੋਂ ਨੇ ਬੀਬੀ ਦਾ ਸ਼ੁਕਰੀਆ ਅਦਾ ਕੀਤਾ ਹੈ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਬਿੰਨੂ ਢਿੱਲੋਂ ਫ਼ਿਲਮ 'ਝੱਲੇ' 'ਚ ਨਜ਼ਰ ਆਏ ਸਨ ਅਤੇ ਸਰਗੁਣ ਮਹਿਤਾ ਨਾਲ ਕਾਲਾ ਸ਼ਾਹ ਕਾਲਾ ਫ਼ਿਲਮ ਦੇ ਨਾਲ ਵੀ ਇਸ ਜੋੜੀ ਨੇ ਖੂਬ ਚਰਚਾ ਵਟੋਰੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network