ਬਿੰਨੂ ਢਿੱਲੋਂ ਕਰ ਰਹੇ ਨੇ ਖੂਬ ਮਿਹਨਤ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਵਰਕ ਆਉਟ ਕਰਦਿਆਂ ਦਾ ਵੀਡੀਓ

Written by  Lajwinder kaur   |  May 26th 2021 05:40 PM  |  Updated: May 26th 2021 05:44 PM

ਬਿੰਨੂ ਢਿੱਲੋਂ ਕਰ ਰਹੇ ਨੇ ਖੂਬ ਮਿਹਨਤ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਵਰਕ ਆਉਟ ਕਰਦਿਆਂ ਦਾ ਵੀਡੀਓ

ਪੰਜਾਬੀ ਫ਼ਿਲਮ ਜਗਤ ਦੇ ਨਾਮੀ ਐਕਟਰ ਬਿੰਨੂ ਢਿੱਲੋਂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਹ ਆਪਣੀ ਬਾਡੀ ਉੱਤੇ ਕੰਮ ਕਰ ਰਹੇ ਨੇ। ਉਨ੍ਹਾਂ ਨੇ ਆਪਣਾ ਵਰਕ ਆਉਟ ਕਰਦਿਆਂ ਦਾ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

binnu dhillon punjabi actor Image Source: instagram

ਹੋਰ ਪੜ੍ਹੋ :  ਗਾਇਕ ਅਰਮਾਨ ਬੇਦਿਲ ਦੇ ਆਉਣ ਵਾਲੇ ਨਵੇਂ ਗੀਤ ‘Rabba Ve’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਟੀਜ਼ਰ

inside image of binnu dhillon Image Source: instagram

ਇਸ ਵੀਡੀਓ ਉਹ ਜੰਮ ਕੇ ਐਕਸਰਸਾਈਜ਼ ਕਰਕੇ ਖੂਬ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਉਨ੍ਹਾਂ ਨੇ ਪੰਜਾਬੀ ਗੀਤ ਸਿਕੰਦਰ ਦੇ ਨਾਲ ਪੋਸਟ ਕੀਤਾ ਹੈ। ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ- ‘ਅੱਜ ਦੀ ਕੀਤੀ ਹੋਈ ਮਿਹਨਤ ਕੱਲ੍ਹ ਨੂੰ ਨਜ਼ਰ ਆਵੇਗੀ’ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।

Binnu-Dhillon Image Source: instagram

ਜੇ ਗੱਲ ਕਰੀਏ ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਜਿਵੇਂ ਕਾਲਾ ਸ਼ਾਹ ਕਾਲਾ, ਅੰਗਰੇਜ਼, ਵੇਖ ਬਰਾਤਾਂ ਚੱਲੀਆਂ, ਵਰਗੀਆਂ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਅਖੀਰਲੀ ਵਾਰ ਉਹ ਸਰਗੁਣ ਮਹਿਤਾ ਦੇ ਨਾਲ ਝੱਲੇ ਫ਼ਿਲਮ ‘ਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਤਿਆਰ ਵੀ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network