ਬੌਬੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਸੰਗਰੂਰ ਦੇ ਇਸ ਪਿੰਡ ਦੀ ਰਹਿਣ ਵਾਲੀ ਹੈ ਪ੍ਰਕਾਸ਼ ਕੌਰ

written by Rupinder Kaler | September 01, 2021

ਬਾਲੀਵੁੱਡ ਅਦਾਕਾਰ ਸੰਨੀ ਦਿਓਲ (sunny deol) ਤੇ ਬੌਬੀ ਦਿਓਲ ( bobby deol) ਦੀ ਮਾਂ ਪ੍ਰਕਾਸ਼ ਕੌਰ (Prakash Kaur) ਦਾ ਅੱਜ ਜਨਮ ਦਿਨ ਹੈ । ਜਿਸ ਨੂੰ ਲੈ ਕੇ ਬੌਬੀ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਬੌਬੀ ਦਿਓਲ ( bobby deol) ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਮਾਂ (Prakash Kaur) ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰ ਧਰਮਿੰਦਰ ਨੇ ਦੋ ਵਿਆਹ ਕਰਵਾਏ ਸਨ ।

Pic Courtesy: Instagram

ਹੋਰ ਪੜ੍ਹੋ :

ਮਸ਼ਹੂਰ ਗੀਤਕਾਰ ਸ਼ਹਿਬਾਜ਼ ਦੀ ਸੜਕ ਹਾਦਸੇ ਵਿੱਚ ਹੋਈ ਮੌਤ, ਪੰਜਾਬੀ ਗਾਇਕ ਨਛੱਤਰ ਗਿੱਲ ਨੇ ਦੁੱਖ ਦਾ ਕੀਤਾ ਪ੍ਰਗਟਾਵਾ

Pic Courtesy: Instagram

ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂਅ ਪ੍ਰਕਾਸ਼ ਕੌਰ (Prakash Kaur) ਹੈ । ਸੰਨੀ ਦਿਓਲ ਤੇ ਬੌਬੀ ਪ੍ਰਕਾਸ਼ ਕੌਰ ਦੇ ਬੇਟੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਨੀ ਦਿਓਲ ਦੀ ਮਾਂ ਪ੍ਰਕਾਸ ਕੌਰ (Prakash Kaur) ਸੰਗਰੂਰ ਦੇ ਪਿੰਡ ਬਣਭੋਰੇ ਦੀ ਰਹਿਣ ਵਾਲੀ ਹੈ ।ਸੰਗਰੂਰ ਵਿੱਚ ਰਹਿ ਰਹੇ ਸੰਨੀ ਦਿਓਲ (sunny deol)  ਦੇ ਮਾਮੇ ਦੇ ਬੇਟੇ ਜਤਿੰਦਰ ਸਿੰਘ ਸੋਹੀ ਦੀ ਮੰਨੀਏ ਤਾਂ ਜਿਸ ਘਰ ਵਿੱਚ ਉਹ ਰਹਿ ਰਿਹਾ ਹੈ, ਉਸ ਘਰ ਵਿੱਚ ਹੀ ਸੰਨੀ ਦਾ ਜਨਮ ਹੋਇਆ ਸੀ ।

ਸੰਨੀ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਅਕਸਰ ਇੱਥੇ ਆਉਂਦਾ ਹੈ । ਉਹਨਾਂ ਦੀ ਹਰ ਖੁਸ਼ੀ ਗਮੀ ਵਿੱਚ ਸ਼ਰੀਕ ਹੁੰਦਾ ਹੈ । ਪਿੰਡ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੇ ਇਸ ਪਿੰਡ ਦੀਆਂ ਗਲੀਆਂ ਵਿੱਚ ਖੇਡ ਕੇ ਹੀ ਜਵਾਨੀ ਵਿੱਚ ਕਦਮ ਰੱਖਿਆ ਸੀ ।

0 Comments
0

You may also like