ਪੀਟੀਸੀ ਪੰਜਾਬੀ ‘ਤੇ 6 ਸਤੰਬਰ ਨੂੰ ਵੇਖੋ ਗਾਇਕ ਬੌਬੀ ਦਾ ਨਵਾਂ ਗੀਤ ‘ਕਿਸਮਤ ਬਦਲ ਗਈ’

Written by  Shaminder   |  September 04th 2019 05:30 PM  |  Updated: September 04th 2019 05:36 PM

ਪੀਟੀਸੀ ਪੰਜਾਬੀ ‘ਤੇ 6 ਸਤੰਬਰ ਨੂੰ ਵੇਖੋ ਗਾਇਕ ਬੌਬੀ ਦਾ ਨਵਾਂ ਗੀਤ ‘ਕਿਸਮਤ ਬਦਲ ਗਈ’

ਗਾਇਕ ਬੌਬੀ ਦਾ ਨਵਾਂ ਗੀਤ ‘ਕਿਸਮਤ ਬਦਲ ਗਈ’ ਪੀਟੀਸੀ ਪੰਜਾਬੀ ‘ਤੇ ਐਕਸਕਲਿਊਸਿਵ ਰਿਲੀਜ਼ ਹੋ ਰਿਹਾ ਹੈ । ਇਸ ਗੀਤ ਦੇ ਬੋਲ ਖੁਦ ਬੌਬੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਐਮਜ਼ੀ ਸੰਧੂ ਨੇ ਦਿੱਤਾ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਛੇ ਸਤੰਬਰ ਨੂੰ ਵੇਖ ਸਕਦੇ ਹੋ । ਇਸ ਗੀਤ ਦੀ ਫੀਚਰਿੰਗ ‘ਚ ਪ੍ਰਭ ਗਰੇਵਾਲ ਨਜ਼ਰ ਆਉਣਗੇ ।

ਹੋਰ ਵੇਖੋ:ਦੀਪ ਓਸਾਨ ਦਾ ਗੀਤ ‘ਹੀਰੀਏ’ ਹੋਇਆ ਰਿਲੀਜ਼

https://www.instagram.com/p/B1veJvSACeL/

ਕਿਸਮਤ ਬਦਲ ਗਈ ਜਿਵੇਂ ਕਿ ਇਸ ਗੀਤ ਦੇ ਟਾਈਟਲ ਤੋਂ ਸਪੱਸ਼ਟ ਹੈ ਕਿ ਬੌਬੀ ਦੀ ਜ਼ਿੰਦਗੀ ‘ਚ ਕਿਸਦੇ ਆਉਣ ਨਾਲ ਕਿਸਮਤ ਬਦਲਦੀ ਹੈ ਇਹ ਵੇਖਣ ਨੂੰ ਮਿਲੇਗਾ 6 ਸਤੰਬਰ ਨੂੰ , ਜਿਸ ਦਿਨ ਇਹ ਗੀਤ ਰਿਲੀਜ਼ ਹੋਵੇਗਾ ।

https://www.instagram.com/p/B1yy3QbgT8_/

ਫ਼ਿਲਹਾਲ ਬੌਬੀ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ -ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਸਰੋਤਿਆਂ ਵੱਲੋਂ ਵੀ ਇਨ੍ਹਾਂ ਗੀਤਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network