ਜੈਜ਼ੀ ਬੀ ਤੇ ਬੋਹੇਮੀਆ ਲੈ ਕੇ ਆ ਰਹੇ ਨੇ ਇਕੱਠੇ ਗੀਤ, ਗਾਣੇ ਦਾ ਵੀਡੀਓ ਹੋਇਆ ਵੱਡੇ ਪੱਧਰ 'ਤੇ ਸ਼ੂਟ

Written by  Aaseen Khan   |  September 18th 2019 11:41 AM  |  Updated: September 18th 2019 11:41 AM

ਜੈਜ਼ੀ ਬੀ ਤੇ ਬੋਹੇਮੀਆ ਲੈ ਕੇ ਆ ਰਹੇ ਨੇ ਇਕੱਠੇ ਗੀਤ, ਗਾਣੇ ਦਾ ਵੀਡੀਓ ਹੋਇਆ ਵੱਡੇ ਪੱਧਰ 'ਤੇ ਸ਼ੂਟ

ਜੈਜ਼ੀ ਪੰਜਾਬੀ ਸੰਗੀਤ ਦੇ ਮੰਨੇ ਪ੍ਰਮੰਨੇ ਗਾਇਕ ਹਨ। ਜੈਜ਼ੀ ਦੇ ਗੀਤਾਂ ਤੇ ਅਕਸਰ ਹਰ ਕੋਈ ਭੰਗੜਾ ਪਾਉਂਦਾ ਨਜ਼ਰ ਆਉਂਦਾ ਹੈ। ਅਜਿਹਾ ਹੀ ਗੀਤ ਬਹੁਤ ਜਲਦ ਜੈਜ਼ੀ ਵੀ ਦਰਸ਼ਕਾਂ ਲਈ ਲੈ ਕੇ ਆਉਣ ਵਾਲੇ ਹਨ ਪਰ ਇਸ ਵਾਰ ਉਹਨਾਂ ਦਾ ਸਾਥ ਪੰਜਾਬ ਰੈਪ ਸਟਾਰ ਬੋਹੇਮੀਆ ਵੀ ਦਿੰਦੇ ਨਜ਼ਰ ਆਉਣਗੇ। ਜੀ ਹਾਂ ਜੈਜ਼ੀ ਬੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਬੋਹੇਮੀਆ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਗੀਤ ਦਾ ਵੀਡੀਓ ਸ਼ੂਟ ਹੋ ਚੁੱਕਿਆ ਹੈ ਜਿਸ ਨੂੰ ਰੁਪਨ ਬੱਲ ਨੇ ਫ਼ਿਲਮਾਇਆ ਹੈ।

 

View this post on Instagram

 

#nopainnogain? #eatcleantraindirty? @nagarhairstyleofficial @harrychahalll @gogadhaliwal @pardeep.bains10 @coachpb_

A post shared by Jazzy B (@jazzyb) on

ਬੋਹੇਮੀਆ ਤੇ ਜੈਜ਼ੀ ਬੀ ਦੇ ਇਸ ਗੀਤ 'ਚ ਸੰਗੀਤਕਾਰ ਹਾਰਜਨਾਗਰਾ ਵੀ ਨਜ਼ਰ ਆਉਣਗੇ। ਵੀਡੀਓ ਕਾਫੀ ਵੱਡੇ ਪੱਧਰ 'ਤੇ ਫ਼ਿਲਮਾਇਆ ਗਿਆ ਹੈ। ਬੋਹੇਮੀਆ ਅਤੇ ਜੈਜ਼ੀ ਬੀ ਦੀ ਇਸ ਕੋਲੈਬੋਰੇਸ਼ਨ ਦਾ ਦਰਸ਼ਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਹੁਣ ਦੇਖਣਾ ਹੋਵੇਗਾ ਦੋਨੋਂ ਕਿਹੋ ਜਿਹਾ ਗੀਤ ਇਕੱਠੇ ਲੈ ਕੇ ਆਉਂਦੇ ਹਨ।ਪੰਜਾਬ ਦੇ ਪੌਪ ਸਟਾਰ ਜੈਜ਼ੀ ਬੀ ਹੁਣ ਤੱਕ ਬਹੁਤ ਸਾਰੇ ਗੀਤਾਂ ਨਾਲ ਪੰਜਾਬੀਆਂ ਦਾ ਮਨੋਰੰਜਨ ਕਰ ਚੁੱਕੇ ਹਨ ਜਿੰਨ੍ਹਾਂ 'ਚ ਹਾਲ ਹੀ 'ਚ ਰਿਲੀਜ਼ ਹੋਇਆ ਗੀਤ ਵਰਲਡ ਵਾਈਡ, ਮਿੱਸ ਕਰਦਾ, ਵਨ ਮਿਲੀਅਨ, ਨਾਗ, ਮਿੱਤਰਾਂ ਦੇ ਬੂਟ, ਮਹਾਰਾਜਾ ਵਰਗੇ ਬਹੁਤ ਸਾਰੇ ਹਿੱਟ ਗੀਤਾਂ ਦੀ ਲੰਬੀ ਲਿਸਟ ਹੈ।

ਹੋਰ ਵੇਖੋ : ਯੁੱਧਵੀਰ ਮਾਣਕ ਦੀ ਸਿਹਤ 'ਚ ਹੋਇਆ ਸੁਧਾਰ, ਜਲਦ ਬਣ ਸਕਦੇ ਨੇ ਸਟੇਜਾਂ ਦੀ ਸ਼ਾਨ, ਜੈਜ਼ੀ ਬੀ ਨੇ ਸਾਂਝੀ ਕੀਤੀ ਜਾਣਕਾਰੀ

 

View this post on Instagram

 

Video done with bro @iambohemia @harjnagra @parrysarpanchofficial @rupanbal

A post shared by Jazzy B (@jazzyb) on

ਗੀਤਾਂ ਤੋਂ ਇਲਾਵਾ ਜੈਜ਼ੀ ਬੀ ਰੋਮੀਓ ਰਾਂਝਾ ਵਰਗੀ ਪੰਜਾਬੀ ਫ਼ਿਲਮ 'ਚ ਅਦਾਕਾਰੀ 'ਚ ਵੀ ਕਿਸਮਤ ਅਜ਼ਮਾ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਬੋਹੇਮੀਆ ਨਾਲ ਜੈਜ਼ੀ ਬੀ ਦਾ ਗੀਤ ਕਦੋਂ ਤੱਕ ਫੈਨਸ ਨੂੰ ਸੁਣਨ ਨੂੰ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network