ਦਿਲ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਬੋਹੇਮੀਆ ਆਪਣੇ ਨਵੇਂ ਗੀਤ ‘Phir Ek Tera Pyar’ ਦੇ ਨਾਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

Written by  Lajwinder kaur   |  March 24th 2020 05:19 PM  |  Updated: March 24th 2020 05:25 PM

ਦਿਲ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਬੋਹੇਮੀਆ ਆਪਣੇ ਨਵੇਂ ਗੀਤ ‘Phir Ek Tera Pyar’ ਦੇ ਨਾਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਰੈਪਰ ਬੋਹੇਮੀਆ ਜਿਨ੍ਹਾਂ ਦਾ ਸਿੱਕਾ ਦੁਨੀਆ ਭਰ  ‘ਚ ਚੱਲਦਾ ਹੈ । ਜੀ ਹਾਂ ਉਹ ‘ਫਿਰ ਇੱਕ ਤੇਰਾ ਪਿਆਰ’ ਟਾਈਟਲ ਹੇਠ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਗੀਤ ਨੂੰ ਬੋਹੇਮੀਆ ਨੇ ਰੈਪ ਦਾ ਤੜਕਾ ਲਗਾਇਆ ਹੈ ਤੇ ਦੇਵਿਕਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਬੋਹੇਮੀਆ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Shaxe Oriah ਨੇ ਦਿੱਤਾ ਹੈ । ਇਸ ਗੀਤ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਬੋਹੇਮੀਆ ।

ਗੀਤ ਨੂੰ ਯਸ਼ ਰਾਜ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਘੰਟੇ ਹੋਏ ਨੇ ਤੇ ਗੀਤ ਟਰੈਂਡਿੰਗ ‘ਚ ਛਾ ਗਿਆ ਹੈ । ਟੈਨਸ਼ਨ ਦੇ ਇਸ ਮਾਹੌਲ ‘ਚ ਇਹ ਗੀਤ ਦਰਸ਼ਕਾਂ ਨੂੰ ਕੁਝ ਰਾਹਤ ਦੇ ਰਿਹਾ ਹੈ । ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਜੇ ਗੱਲ ਕਰੀਏ ਬੋਹੇਮੀਆ ਦੇ ਵਰਕ ਫਰੰਟ ਦੀ ਤਾਂ ਉਹ ਜੈਜ਼ੀ ਬੀ, ਸਿੱਧੂ ਮੂਸੇਵਾਲਾ, ਗੁਰੂ ਰੰਧਾਵਾ, ਗਿੱਪੀ ਗਰੇਵਾਲ ਤੋਂ ਇਲਾਵਾ ਕਈ ਹੋਰ ਨਾਮੀ ਗਾਇਕਾਂ ਦੇ ਗਾਣਿਆਂ ‘ਚ ਆਪਣੇ ਰੈਪ ਦਾ ਜਾਦੂ ਬਿਖੇਰ ਚੁੱਕੇ ਨੇ । ਇਸ ਤੋਂ ਪਹਿਲਾਂ ਵੀ ਉਹ ਸੇਮ ਬੀਫ, ਗੱਡੀ, ਇੱਕ ਤੇਰਾ ਪਿਆਰ, ਕਾਰ ਨੱਚਦੀ, ਅੱਧੀ ਰਾਤੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ਦੀ ਕਈ ਫ਼ਿਲਮਾਂ ਦੇ ਗੀਤਾਂ ‘ਚ ਰੈਪ ਦਾ ਜਾਦੂ ਬਿਖੇਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network