ਬੋਹੇਮੀਆ ਦੇ ਨਵੇਂ ਗੀਤ ‘Phir Ek Tera Pyar’ ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  March 16th 2020 01:31 PM  |  Updated: March 16th 2020 01:31 PM

ਬੋਹੇਮੀਆ ਦੇ ਨਵੇਂ ਗੀਤ ‘Phir Ek Tera Pyar’ ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਤੇ ਰੈਪਰ ਬੋਹੇਮੀਆ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਨਵੇਂ ਗੀਤ ‘ਫਿਰ ਇੱਕ ਤੇਰਾ ਪਿਆਰ’ ਦਾ ਪੋਸਟਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ ।

ਹੋਰ ਵੇਖੋ:ਬੰਟੀ ਬੈਂਸ ਨੇ ਛੋਟੀ ਬੇਟੀ ਜਸਨੇਹ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਤਸਵੀਰ, ਪੰਜਾਬੀ ਗਾਇਕਾਂ ਨੇ ਵੀ ਦਿੱਤੀ ਜਨਮਦਿਨ ਦੀ ਵਧਾਈ

ਇਸ ਗੀਤ ਨੂੰ ਬੋਹੇਮੀਆ ਤੇ ਦੇਵਿਕਾ ਚਾਵਲਾ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਣਗੇ । ਇਸ ਗੀਤ ਦੇ ਬੋਲ ਖੁਦ ਬੋਹੇਮੀਆ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Shaxe Oriah ਨੇ ਦਿੱਤਾ ਹੈ । ਇਸ ਗੀਤ ਯਸ਼ ਰਾਜ ਦੇ ਯੂਟਿਊਬ ਚੈਨਲ ਉੱਤੇ 24 ਮਾਰਚ ਨੂੰ ਰਿਲੀਜ਼ ਕੀਤਾ ਜਾਵੇਗਾ ।

ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਬੜੀ ਹੀ ਬੇਸਬਰੀ ਦੇ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਨੇ । ਜੇ ਗੱਲ ਕਰੀਏ ਬੋਹੇਮੀਆ ਦੇ ਵਰਕ ਫਰੰਟ ਦੀ ਤਾਂ ਉਹ ਜੈਜ਼ੀ ਬੀ, ਸਿੱਧੂ ਮੂਸੇਵਾਲਾ, ਗੁਰੂ ਰੰਧਾਵਾ, ਗਿੱਪੀ ਗਰੇਵਾਲ ਤੋਂ ਇਲਾਵਾ ਕਈ ਹੋਰ ਗਾਇਕਾਂ ਦੇ ਗਾਣਿਆਂ ‘ਚ ਆਪਣੇ ਰੈਪ ਦਾ ਜਾਦੂ ਬਿਖੇਰ ਚੁੱਕੇ ਨੇ । ਸੇਮ ਬੀਫ, ਗੱਡੀ, ਇੱਕ ਤੇਰਾ ਪਿਆਰ, ਕਾਰ ਨੱਚਦੀ, ਅੱਧੀ ਰਾਤੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਹਾਲ ਹੀ ‘ਚ ਬਾਲੀਵੁੱਡ ਫ਼ਿਲਮ ‘ਸਟ੍ਰੀਟ ਡਾਂਸ ਥ੍ਰੀਡੀ’ ‘ਚ ਦੁਆ ਕਰੋ ਗੀਤ ‘ਚ ਵੀ ਬੋਹੇਮੀਆ ਦਾ ਰੈਪ ਸੁਣਨ ਨੂੰ ਮਿਲਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network