ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਹਾਂਤ

written by Rupinder Kaler | June 30, 2021

ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਹਾਂਤ ਹੋ ਗਿਆ ਹੈ। ਰਾਜ ਕੌਸ਼ਲ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਇਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜ ਨੇ ਇੱਕ ਅਦਾਕਾਰ ਦੇ ਤੌਰ ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਹਨਾਂ ਨੇ ਤਿੰਨ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ । ਰਾਜ ਦੀ ਮੌਤ ਤੇ ਬਾਲੀਵੁੱਡ ਸਿਤਾਰਿਆਂ ਨੇ ਅਫਸੋਸ ਜਤਾਇਆ ਹੈ । ਹੋਰ ਪੜ੍ਹੋ : ਗਾਇਕ ਹਿਮੇਸ਼ ਰੇਸ਼ਮੀਆਂ ਛੇਤੀ ਰਿਲੀਜ਼ ਕਰਨ ਜਾ ਰਹੇ ਹਨ ਐਲਬਮ ਮੰਦਿਰਾ ਬੇਦੀ ਤੇ ਰਾਜ ਦੀ ਪਹਿਲੀ ਮੁਲਾਕਾਤ ਮੁਕਲ ਆਨੰਦ ਦੇ ਘਰ ਵਿੱਚ ਹੋਈ ਸੀ । ਮੰਦਿਰਾ ਉੱਥੇ ਆਡੀਸ਼ਨ ਦੇਣ ਪਹੁੰਚੀ ਸੀ ਤੇ ਰਾਜ ਮੁਕੁਲ ਆਨੰਦ ਦੇ ਸਹਾਇਕ ਦੇ ਰੂਪ ਵਿੱਚ ਕੰਮ ਕਰ ਰਹੇ ਸਨ । ਇਥੋਂ ਹੀ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ । ਮੰਦਿਰਾ ਨੇ 14 ਫਰਵਰੀ 1999 ਵਿੱਚ ਰਾਜ ਦੇ ਨਾਲ ਵਿਆਹ ਕਰਵਾਇਆ ਸੀ । ਮੰਦਿਰਾ ਨੇ ਇਹ ਵਿਆਹ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਕਰਵਾਇਆ ਸੀ ਕਿਉਂਕਿ ਮੰਦਿਰਾ ਦੇ ਮਾਤਾ ਪਿਤਾ ਉਸ ਦਾ ਵਿਆਹ ਕਿਤੇ ਹੋਰ ਕਰਵਾਉਣਾ ਚਾਹੁੰਦੇ ਸਨ ।

0 Comments
0

You may also like