ਇਸ ਤਸਵੀਰ ‘ਚ ਛਿਪਿਆ ਹੈ ਬਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

written by Shaminder | June 16, 2022

ਬਾਲੀਵੁੱਡ ਸਿਤਾਰਿਆਂ (Bollywood Star) ਦੇ ਬਚਪਨ ਦੀਆਂ ਤਸਵੀਰਾਂ (Childhood Pic) ਬਹੁਤ ਜਿਆਦਾ ਪਸੰਦ ਕੀਤਾ ਜਾਂਦਾ ਹੈ । ਇਨ੍ਹਾਂ ਤਸਵੀਰਾਂ ‘ਚ ਬਾਲੀਵੁੱਡ ਸਿਤਾਰਿਆਂ ਦਾ ਕਿਊਟ ਅੰਦਾਜ ਹਰ ਕਿਸੇ ਨੂੰ ਪਸੰਦ ਆਉਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸਿਤਾਰੇ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ਜਿਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Vinod-khanna ,,

ਹੋਰ ਪੜ੍ਹੋ : ਫਿਰੋਜ਼ ਖ਼ਾਨ ਅਤੇ ਵਿਨੋਦ ਖੰਨਾ ਸਨ ਬਹੁਤ ਵਧੀਆ ਦੋਸਤ, ਦੋਵਾਂ ਦੀ ਮੌਤ ਵੀ ਹੋਈ ਸੀ ਇੱਕੋ ਦਿਨ

ਇਨ੍ਹਾਂ ਫ਼ਿਲਮਾਂ ਦੇ ਨਾਲ ਅਦਾਕਾਰ ਨੇ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ । ਪਰ ਬਾਲੀਵੁੱਡ ਇੰਡਸਟਰੀ ਦਾ ਇਹ ਸਿਤਾਰਾ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹੈ ।ਕੁਝ ਸਮਾਂ ਪਹਿਲਾਂ ਇਸ ਬਾਲੀਵੁੱਡ ਸਿਤਾਰੇ ਦੀ ਮੌਤ ਹੋ ਗਈ ਸੀ । ਪਰ ਉਨ੍ਹਾਂ ਵੱਲੋਂ ਅਦਾਕਾਰੀ ਦੇ ਲਾਏ ਗਏ ਬੂਟੇ ਨੂੰ ਉਨ੍ਹਾਂ ਦਾ ਪੁੱਤਰ ਅੱਗੇ ਵਧਾ ਰਿਹਾ ਹੈ ।

vinod-khanna,, image From google

ਹੋਰ ਪੜ੍ਹੋ : ਕੰਗਾਲੀ ਦੀ ਹਾਲਤ ’ਚ ਪਹੁੰਚ ਕੇ ਵਿਨੋਦ ਖੰਨਾ ਨੇ ਸ਼੍ਰੀਦੇਵੀ ਤੋਂ ਇਸ ਕੰਮ ਲਈ ਮੰਗੀ ਸੀ ਮਦਦ

ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਅੱਜ ਕਿਸ ਅਦਾਕਾਰ ਦੇ ਬਚਪਨ ਦੀ ਤਸਵੀਰ ਤੁਹਾਨੂੰ ਵਿਖਾਉਣ ਜਾ ਰਹੇ ਹਾਂ । ਜੇ ਹਾਲੇ ਵੀ ਨਹੀਂ ਸਮਝੇ ਤਾਂ ਅਸੀਂ ਇੱਕ ਹਿੰਟ ਤੁਹਾਨੂੰ ਹੋਰ ਦੇਵਾਂਗੇ । ਇਸ ਅਦਾਕਾਰ ਦਾ ਸਬੰਧ ਪੰਜਾਬ ਦੇ ਗੁਰਦਾਸਪੁਰ ਨਾਲ ਰਿਹਾ ਹੈ ਅਤੇ ਜਦੋਂ ਇਸ ਅਦਾਕਾਰ ਦਾ ਕਰੀਅਰ ਸਿਖਰਾਂ ‘ਤੇ ਸੀ ਤਾਂ ਉਸ ਨੇ ਓਸ਼ੋ ਤੋਂ ਦੀਕਸ਼ਾ ਲੈ ਲਈ ਅਤੇ ਉਸ ਦੇ ਆਸ਼ਰਮ ‘ਚ ਹੀ ਚਲਾ ਗਿਆ ਸੀ ।

।ਜਿਸ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਵੀ ਲੱਗਪੱਗ ਚੌਪਟ ਹੋ ਗਿਆ ਸੀ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਵਿਨੋਦ ਖੰਨਾ ਦੀ । ਜਿਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ । ਕਰੀਅਰ ਦੇ ਸਿਖਰ ‘ਤੇ ਪਹੁੰਚ ਕੇ ਵਿਨੋਦ ਖੰਨਾ ਨੇ ਅਜਿਹਾ ਫੈਸਲਾ ਲੈ ਲਿਆ ਕਿ ਦੁਬਾਰਾ ਕਦੇ ਵੀ ਉਸ ਨੂੰ ਅਦਾਕਾਰੀ ਦੇ ਖੇਤਰ ‘ਚ ਉਹ ਮੁਕਾਮ ਦੁਬਾਰਾ ਹਾਸਲ ਨਹੀਂ ਕਰ ਸਕਿਆ ।

You may also like