ਕੈਸ਼ੀਅਰ ਨਾਲ ਹੋਇਆ ਰਾਜਪਾਲ ਦੀ ਬੇਟੀ ਦਾ ਵਿਆਹ, ਬਾਲੀਵੁੱਡ ਤੋਂ ਨਹੀਂ ਹੋਇਆ ਕੋਈ ਸ਼ਾਮਿਲ

Written by  Gourav Kochhar   |  November 22nd 2017 01:07 PM  |  Updated: November 27th 2017 05:07 AM

ਕੈਸ਼ੀਅਰ ਨਾਲ ਹੋਇਆ ਰਾਜਪਾਲ ਦੀ ਬੇਟੀ ਦਾ ਵਿਆਹ, ਬਾਲੀਵੁੱਡ ਤੋਂ ਨਹੀਂ ਹੋਇਆ ਕੋਈ ਸ਼ਾਮਿਲ

ਕਾਮੇਡੀਅਨ ਰਾਜਪਾਲ ਯਾਦਵ ਦੀ ਵੱਡੀ ਬੇਟੀ ਜਯੋਤੀ ਯਾਦਵ ਨੇ 19 ਨਵੰਬਰ ਨੂੰ ਵਿਆਹ ਕਰਵਾ ਲਿਆ ਹੈ | ਇਸ ਵਿਆਹ ਵਿਚ ਬਾਲੀਵੁੱਡ ਜਗਤ ਤੋਂ ਕੋਈ ਵੀ ਸਿਤਾਰਾ ਸ਼ਾਮਿਲ ਨਹੀਂ ਸੀ ਹੋਇਆ | ਦਰਅਸਲ ਰਾਜਪਾਲ ਇਸ ਵਿਆਹ ਵਿਚ ਸਿਰਫ਼ ਆਪਣੇ ਪਰਿਵਾਰ ਦੇ ਮੇਂਬਰ ਹੀ ਚਾਹੁੰਦੇ ਸਨ ਇਸਲਈ ਉਨ੍ਹਾਂ ਨੇ ਸਿਰਫ਼ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਹੀ ਸੱਦਾ ਭੇਜਿਆ ਸੀ |

ਜਯੋਤੀ ਦਾ ਵਿਆਹ ਆਗਰਾ ਵਿਚ ਰਹਿਣ ਵਾਲੇ ਸੰਦੀਪ ਨਾਮ ਦੇ ਲੜਕੇ ਨਾਲ ਹੋਇਆ ਹੈ | ਸੰਦੀਪ ਆਗਰਾ ਦੇ ਇਕ ਸਹਿਕਾਰੀ ਬੈਂਕ ਵਿਚ ਕੈਸ਼ੀਅਰ ਦੀ ਨੌਕਰੀ ਕਰਦਾ ਹੈ | ਹਾਲ ਹੀ 'ਚ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਜਿਸ ਵਿਚ ਜਯੋਤੀ ਲਾਲ ਗੋਲਡਨ ਰੰਗ ਦੇ ਲਹਿੰਗੇ ਵਿਚ ਅਤੇ ਸੰਦੀਪ ਲਾਲ ਰੰਗ ਦੀ ਸ਼ੇਰਵਾਨੀ 'ਚ ਨਜ਼ਰ ਆ ਰਹੇ ਨੇ |

ਜਯੋਤੀ ਰਾਜਪਾਲ ਦੀ ਪਹਿਲੀ ਪਤਨੀ ਕਰੁਣਾ ਦੀ ਬੇਟੀ ਹੈ | ਦਰਅਸਲ ਰਾਜਪਾਲ ਯਾਦਵ ਦੇ ਦੋ ਵਿਆਹ ਹੋਏ ਨੇ | ਉਨ੍ਹਾਂ ਦੀ ਪਹਿਲੀ ਪਤਨੀ ਕਰੁਣਾ ਹੁਣ ਇਸ ਦੁਨੀਆ ਵਿਚ ਨਹੀਂ ਰਹੀ | ਜਯੋਤੀ ਦੇ ਜਨਮ ਦੇ ਸਮੇਂ ਹੀ ਉਸਦੀ ਮਾਂ ਚੱਲ ਬਸੀ ਸੀ | ਮਾਂ ਦੇ ਸੰਸਕਾਰ ਤੋਂ ਬਾਅਦ ਤਕਰੀਬਨ 15 ਸਾਲ ਜਯੋਤੀ ਕੁੰਡਰਾ ਪਿੰਡ 'ਚ ਹੀ ਰਹੀ ਸੀ | ਪਿਛਲੇ 5 ਕੁ ਵਰ੍ਹਿਆਂ ਤੋਂ ਹੀ ਉਹ ਰਾਜਪਾਲ ਨਾਲ ਮੁੰਬਈ ਚ ਰਹਿ ਰਹੀ ਸੀ | ਰਾਜਪਾਲ Rajpal Yadav ਨੇ 10 ਜੂਨ 2003 ਨੂੰ ਆਪਣੀ ਉਮਰ ਤੋਂ 9 ਸਾਲ ਛੋਟੀ ਰਾਧਾ ਨਾਲ ਦੂਜਾ ਵਿਆਹ ਕਰ ਲਿਆ ਸੀ | ਦੋਵਾਂ ਦੀ ਹਨੀ ਨਾਮ ਦੀ ਬੇਟੀ ਵੀ ਹੈ |

ਰਾਜਪਾਲ ਫ਼ਿਲਮ ਹੀਰੋ ਦੀ ਸ਼ੂਟਿੰਗ ਲਈ ਕੈਨੇਡਾ ਗਏ ਸੀ ਜਿੱਥੇ ਪ੍ਰਵੀਨ ਡਬਾਸ ਦੁਆਰਾ ਉਨ੍ਹਾਂ ਦੀ ਮੁਲਾਕਾਤ ਰਾਧਾ ਨਾਲ ਹੋਈ ਸੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network