ਹਰਭਜਨ ਮਾਨ ਦੂਜੇ ਛੰਦ ‘ਕੀ ਰਿਸ਼ਤੇਦਾਰੀ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ
ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਲੋਕ ਕਿੱਸਿਆਂ ਨੂੰ ਦਰਸ਼ਕਾਂ ਦੇ ਰੁਬਰੂ ਕਰ ਰਹੇ ਨੇ । ਇਹ ਲੋਕ ਕਿੱਸੇ ਪੰਜਾਬੀ ਸੱਭਿਆਚਾਰ ਦਾ ਅਣਮੁੱਲਾ ਹਿੱਸਾ ਹਨ ।
ਹਰਭਜਨ ਮਾਨ ਪੂਰਨ ਭਗਤ ਦਾ ਲੋਕ ਕਿੱਸਾ ਲੈ ਕੇ ਆਏ ਨੇ । ਪਹਿਲੇ ਕਿੱਸੇ ਜਿਸ ‘ਚ ਉਨ੍ਹਾਂ ਨੇ ਮਾਂ ਮਤਰੇਈ ਦਾ ਛੰਦ ਲੈ ਕੇ ਆਏ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ । ਹੁਣ ਉਹ ਪੂਰਨ ਭਗਤ ਦੇ ਕਿੱਸੇ ਨੇ ਅੱਗੇ ਤੋਰ ਦੇ ਹੋਏ ਦੂਜਾ ਛੰਦ ਲੈ ਕੇ ਆਏ ਨੇ । ਜਿਸ ‘ਚ ਉਨ੍ਹਾਂ ਨੇ ਪੂਰਨ ਭਗਤ ਤੇ ਮਤਰੇਈ ਮਾਂ ਲੂਣਾ ਦੇ ਕਿੱਸੇ ਨੂੰ ਪੇਸ਼ ਕਰਦੇ ਹੋਏ ‘ਕੀ ਰਿਸ਼ਤੇਦਾਰੀ’ ਨੂੰ ਬਿਆਨ ਕੀਤਾ ਗਿਆ ਹੈ ।
ਇਸ ਛੰਦ ਨੂੰ ਹਰਭਜਨ ਮਾਨ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੇ ਲਿਖੇ ਹਨ ਜਦੋਂ ਕਿ ਸੰਗੀਤ ਮਿਊਜ਼ਿਕ ਇਮਪਾਇਰ ਨੇ ਦਿੱਤਾ ਹੈ । ਗੀਤ ਦਾ ਵੀਡੀਓ ਸਟਾਲਿਨਵੀਰ ਨੇ ਬਣਾਇਆ ਹੈ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ ।