ਲਾਲ ਬੱਤੀ ‘ਤੇ ਚੱਲਦੀ ਕਾਰ 'ਚੋਂ ਡਿੱਗਿਆ ਬੱਚਾ, ਵੀਡੀਓ ਦੇਖ ਕੇ ਲੋਕ ਹੋਏ ਹੈਰਾਨ

written by Lajwinder kaur | August 08, 2022

Shocking Video: ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਵੀਡੀਓ ਤਾਂ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦੀਆਂ ਨੇ ਤੇ ਕੁਝ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਹਨ। ਅਜਿਹਾ ਹੀ ਚੀਨ ਦੇ ਕਿਸੇ ਸ਼ਹਿਰ ਦਾ ਵੀਡੀਓ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : Wedding Bells: ਸਰਕਾਰੀ ਅਧਿਕਾਰੀ ਨਾਲ ਪਿਆਰ ਕਰਦੀ ਹੈ ਇਹ ਮਸ਼ਹੂਰ ਅਦਾਕਾਰਾ, ਜਲਦ ਹੀ ਕਰਵਾਏਗੀ ਵਿਆਹ

image 3 image source twitter 

ਚੀਨ ਤੋਂ ਸਾਹਮਣੇ ਆਇਆ ਹੈ ਇੱਕ ਹੈਰਾਨ ਕਰਨ ਵਾਲਾ ਵੀਡੀਓ। ਇਸ ਵੀਡੀਓ 'ਚ ਇੱਕ ਬੱਚਾ ਲਾਲ ਬੱਤੀ 'ਤੇ ਚੱਲਦੀ ਕਾਰ ਤੋਂ ਡਿੱਗਦਾ ਦੇਖਿਆ ਜਾ ਸਕਦਾ ਹੈ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਡਰਾਈਵਰ ਬੱਚੇ ਨੂੰ ਚੁੱਕਣ ਲਈ ਕਾਰ ਵੀ ਨਹੀਂ ਰੋਕਦਾ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਚੀਨ ਦੇ ਨਿੰਗਬੋ ਸ਼ਹਿਰ ਦੀ ਹੈ।

insde imge of kids fall from car image source twitter

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲਾਲ ਬੱਤੀ 'ਤੇ ਕਈ ਕਾਰਾਂ ਰੁਕੀਆਂ ਹੋਈਆਂ ਹਨ। ਚਿੱਟੇ ਰੰਗ ਦੀ ਕਾਰ ਦੀ ਖਿੜਕੀ ਚੋਂ ਇੱਕ ਬੱਚਾ ਲਟਕਦਾ ਦੇਖਿਆ ਗਿਆ। ਇਸ ਦੌਰਾਨ, ਜਦੋਂ ਹਰੀ ਲਾਈਟ ਹੋ ਜਾਂਦੀ ਹੈ ਅਤੇ ਕਾਰਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪਰ ਬੱਚਾ ਉਥੇ ਹੀ ਕਾਰ ਦੀ ਖਿੜਕੀ ਤੋਂ ਹੇਠਾਂ ਡਿੱਗ ਜਾਂਦਾ ਹੈ ਤੇ ਸੜਕ ਉੱਤੇ ਹੀ ਡਿੱਗਿਆ ਹੋਇਆ ਨਜ਼ਰ ਆਉਂਦਾ ਹੈ।

image 1 image source twitter

ਸ਼ੁਕਰ ਹੈ ਕਿ ਸੜਕ ਤੋਂ ਲੰਘਣ ਵਾਲਿਆਂ ਦੀਆਂ ਨਜ਼ਰਾਂ ਇਸ ਬੱਚੇ ਉੱਤੇ ਪੈ ਜਾਂਦੀਆਂ ਨੇ ਤੇ ਉਹ ਆਪਣੀ ਕਾਰਾਂ ਨੂੰ ਰੋਕ ਲੈਂਦੇ ਹਨ। ਕੁਝ ਲੋਕ ਆਪਣੀ ਕਾਰ ਰੋਕ ਕੇ ਬੱਚੇ ਵੱਲ ਭੱਜੇ। ਇੱਕ ਆਦਮੀ ਬੱਚੇ ਨੂੰ ਸੜਕ ਤੋਂ ਚੁੱਕਿਆ ਅਤੇ ਬੱਚੇ ਨੂੰ ਸੜਕ ਦੇ ਕਿਨਾਰੇ ਲੈ ਆਉਂਦਾ ਹੈ। ਇਸ ਤਰ੍ਹਾਂ ਇਹ ਬੱਚਾ ਕਿਸੇ ਵੱਡੇ ਸੜਕ ਹਾਦਸੇ ਤੋਂ ਬੱਚ ਜਾਂਦਾ ਹੈ।

ਖਬਰਾਂ ਮੁਤਾਬਕ ਬੱਚੇ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਕਾਰ ਦੀ ਖਿੜਕੀ ਤੋਂ ਹੇਠਾਂ ਡਿੱਗਣ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਸਾਰੀ ਘਟਨਾ ਟ੍ਰੈਫਿਕ ਜੰਕਸ਼ਨ 'ਤੇ ਲੱਗੇ ਸੀਸੀਟੀਵੀ ਫੁਟੇਜ 'ਚ ਰਿਕਾਰਡ ਹੋ ਗਈ ਹੈ। ਇਸ ਵੀਡੀਓ ਨੂੰ ਇੰਟਰਨੈੱਟ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

 

You may also like