ਕੋਰਿਓਗ੍ਰਾਫਰ ਤੁਸ਼ਾਰ ਕਾਲੀਆ ਨੇ ਆਪਣੀ ਗਰਲ ਫ੍ਰੈਂਡ ਤ੍ਰਿਵੇਣੀ ਦੇ ਨਾਲ ਕਰਵਾਈ ਮੰਗਣੀ

written by Shaminder | May 17, 2022

ਮਨੋਰੰਜਨ ਜਗਤ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਅਜਿਹੇ ‘ਚ ਡਾਂਸ ਦੀਵਾਨੇ ਸ਼ੋਅ ਦੇ ਜੱਜ ਨੇ ਵੀ ਆਪਣੀ ਗਰਲ ਫ੍ਰੈਂਡ ਦੇ ਨਾਲ ਮੰਗਣੀ ਕਰਵਾ ਲਈ ਹੈ । ਤੁਸ਼ਾਰ ਕਾਲੀਆ (Tushar Kalia) ਨੇ ਆਪਣੀ ਦੋਸਤ ਤ੍ਰਿਵੇਣੀ (Triveni Barman) ਦੇ ਨਾਲ ਮੰਗਣੀ ਕਰਵਾਈ ਹੈ । ਤੁਸ਼ਾਰ ਨੇ ਇਸੇ ਸਾਲ ਮਾਰਚ ‘ਚ ਤ੍ਰਿਵੇਣੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਉਸ ਦੀ ਦੋਸਤ ਨੇ ਉਸਦਾ ਪ੍ਰਪੋਜ਼ਲ ਸਵੀਕਾਰ ਕਰ ਲਿਆ ਹੈ ।

tushar kalia ,,- image From instagram

ਹੋਰ ਪੜ੍ਹੋ : ਕਰੀਨਾ ਕਪੂਰ ਨੇ ਆਪਣੇ ਸਟਾਫ ਦੇ ਨਾਲ ਖਾਣੇ ਦਾ ਲਿਆ ਅਨੰਦ, ਤਸਵੀਰਾਂ ਕੀਤੀਆਂ ਸਾਂਝੀਆਂ

ਜਿਸ ਤੋਂ ਬਾਅਦ ਹੁਣ ਦੋਵਾਂ ਦੀ ਮੰਗਣੀ ਹੋ ਗਈ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਜਿਉਂ ਹੀ ਤੁਸ਼ਾਰ ਕਾਲੀਆ ਨੇ ਸ਼ੇਅਰ ਕੀਤਾ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

tushar kalia

ਹੋਰ ਪੜ੍ਹੋ : ਕੰਗਨਾ ਰਣੌਤ ਨੇ ਤਿਰੁਪਤੀ ਬਾਲਾ ਜੀ ਮੰਦਰ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

ਤੁਸ਼ਾਰ ਅਤੇ ਤ੍ਰਿਵੇਣੀ ਦੋਨਾਂ ਨੇ ਹੀ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਤੁਸ਼ਾਰ ਅਤੇ ਤ੍ਰਿਵੇਣੀ ਬਹੁਤ ਹੀ ਖ਼ੁਬਸੂਰਤ ਲੱਗ ਰਹੇ ਹਨ ਅਤੇ ਦੋਵਾਂ ਨੇ ਵ੍ਹਾਈਟ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

tushar kalia and Triveni ,,,,,-min

ਤੁਸ਼ਾਰ ਅਤੇ ਤ੍ਰਿਵੇਣੀ ਇਨ੍ਹਾਂ ਤਸਵੀਰਾਂ ‘ਚ ਆਪੋ ਆਪਣੀ ਰਿੰਗ ਨੂੰ ਫਲਾਂਟ ਕਰਦੇ ਦਿਖਾਈ ਦੇ ਰਹੇ ਹਨ ।ਤੁਸ਼ਾਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏਲਿਖਿਆ ਕਿ ‘ਨਵੀਂ ਪਾਰੀ ਤ੍ਰਿਵੇਣੀ ਦੇ ਨਾਲ’। ਇਸ ਤੋਂ ਇਲਾਵਾ ਤ੍ਰਿਵੇਣੀ ਨੇ ਵੀ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।

 

View this post on Instagram

 

A post shared by Tushar Kalia (@thetusharkalia)

You may also like