ਕੀ ਪ੍ਰਿਯੰਕਾ ਚੋਪੜਾ ਨੇ ਪਹਿਲਾਂ ਹੀ ਮਨਾ ਲਿਆ ਹੈ ਕ੍ਰਿਸਮਸ? ਧੀ ਮਾਲਤੀ ਦੇ ਨਾਲ ਕ੍ਰਿਸਮਸ ਦੀਆਂ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

written by Lajwinder kaur | November 11, 2022 12:30pm

Priyanka Chopra Christmas news: ਪ੍ਰਿਯੰਕਾ ਚੋਪੜਾ ਜੋ ਕਿ ਭਾਰਤ ਦਾ ਦੌਰਾ ਪੂਰਾ ਕਰਕੇ ਆਪਣੇ ਘਰ ਲਾਸ ਏਂਜਲਸ ਵਾਪਸ ਪਹੁੰਚ ਚੁੱਕੀ ਹੈ। ਉਹ ਆਪਣੇ ਪਤੀ ਨਿੱਕ ਜੋਨਸ ਅਤੇ ਧੀ ਮਾਲਤੀ ਮੈਰੀ ਚੋਪੜਾ ਨਾਲ ਪੂਰਾ ਸਮਾਂ ਬਿਤਾ ਰਹੀ ਹੈ। ਪ੍ਰਿਯੰਕਾ 3 ਸਾਲ ਦੇ ਲੰਬੇ ਸਮੇਂ ਬਾਅਦ ਭਾਰਤ ਪਰਤੀ ਅਤੇ ਆਪਣੀ ਮੁੰਬਈ ਯਾਤਰਾ ਦੌਰਾਨ ਕਾਫੀ ਗੱਲਾਂ ਕੀਤੀਆਂ। ਭਾਰਤ ਤੋਂ ਕਈ ਖ਼ੂਬਸੂਰਤ ਯਾਦਾਂ ਨੂੰ ਸਮੇਟ ਕੇ ਹੁਣ ਉਹ ਆਪਣੇ ਪਰਿਵਾਰ ਦੇ ਨਾਲ ਅਨੰਦਮਈ ਸਮਾਂ ਬਿਤਾ ਰਹੀ ਹੈ।

ਪ੍ਰਿਯੰਕਾ ਨੇ ਕ੍ਰਿਸਮਿਸ ਟ੍ਰੀ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਬਹੁਤ ਸਾਰੇ ਲੋਕ ਇਹੀ ਸੋਚ ਰਹੇ ਕਿ ਸ਼ਾਈਦ ਉਨ੍ਹਾਂ ਨੇ ਕ੍ਰਿਸਮਿਸ ਸੈਲੀਬ੍ਰੇਟ ਕਰ ਲਿਆ ਹੈ ਤੇ ਕੁਝ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਕ੍ਰਿਸਮਿਸ  ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕ੍ਰਿਸਮਿਸ ਟ੍ਰੀ ਨਾਲ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ, ਨਾਲ ਹੀ ਦੂਜੀ ਤਸਵੀਰ 'ਚ ਉਹ ਬੇਟੀ ਮਾਲਤੀ ਨਾਲ ਨਜ਼ਰ ਆ ਰਹੀ ਹੈ।

Priyanka Chopra Christmas image source: Instagram

ਹੋਰ ਪੜ੍ਹੋ:  ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਕਿਹਾ- ‘ਖਾਣੇ ਤੋਂ ਬਾਅਦ ਭਾਂਡੇ ਵੀ ਖੁਦ ਹੀ ਮਾਂਜੇ ਹਨ’

ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਸ਼ੇਅਰ ਕੀਤੀ ਫੋਟੋ 'ਚ ਕ੍ਰਿਸਮਿਸ ਟ੍ਰੀ ਦੀ ਝਲਕ ਸਾਂਝੀ ਕੀਤੀ ਅਤੇ ਲਿਖਿਆ, 'ਇਟਸ ਅੱਪ!' ਦੂਜੀ ਤਸਵੀਰ ਵਿੱਚ ਆਦਾਕਾਰਾ ਨੇ ਆਪਣੀ ਧੀ ਮਾਲਤੀ ਮੈਰੀ ਨੂੰ ਗੋਦ ਵਿੱਚ ਬਿਠਾਇਆ ਹੋਇਆ ਹੈ। ਇਸ ਤਸਵੀਰ 'ਚ ਇੱਕ ਵਾਰ ਫਿਰ ਤੋਂ ਪ੍ਰਿਯੰਕਾ ਨੇ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ।

image source: Instagram

ਦੱਸ ਦਈਏ ਕਿ ਮਾਲਤੀ ਦੇ ਜਨਮ ਤੋਂ ਬਾਅਦ ਇਹ ਉਸ ਦਾ ਪਹਿਲਾ ਕ੍ਰਿਸਮਸ ਹੋਵੇਗਾ। ਦੱਸ ਦਈਏ ਪ੍ਰਿਯੰਕਾ ਅਤੇ ਨਿਕ ਨੇ ਇਸ ਸਾਲ ਜਨਵਰੀ ਵਿੱਚ ਆਪਣੀ ਧੀ ਦੇ ਜਨਮ ਦੀ ਖਬਰ ਸਾਂਝੀ ਕੀਤੀ ਸੀ, ਮਾਲਤੀ ਮੈਰੀ ਦਾ ਜਨਮ ਸਰੋਗੇਸੀ ਰਾਹੀਂ ਹੋਇਆ ਹੈ।

Priyanka Chopra ,, image source: Instagram

 

View this post on Instagram

 

A post shared by Priyanka (@priyankachopra)

You may also like