ਕਾਮੇਡੀਅਨ ਸੁਨੀਲ ਪਾਲ ਨੇ ਉਰਫ਼ੀ ਜਾਵੇਦ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਅੰਗ ਪ੍ਰਦਰਸ਼ਨ ਚਾਰ ਦਿਨਾਂ ਦੀ ਸ਼ੌਹਰਤ ਹੋਵੇਗੀ ਹਾਸਲ’

written by Shaminder | November 07, 2022 06:33pm

ਉਰਫ਼ੀ ਜਾਵੇਦ (Urfi Javed) ਆਪਣੀ ਅਜੀਬੋ ਗਰੀਬ ਡਰੈਸਿੰਗ ਸੈਂਸ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿੰਦੀ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਆਪਣੀਆਂ ਡਰੈੱਸਾਂ ਨੂੰ ਲੈ ਕੇ ਅਕਸਰ ਟ੍ਰੋਲਿੰਗ ਦਾ ਸਾਹਮਣਾ ਵੀ ਕਰਦੀ ਹੈ ।

Urfi Javed ,,, Image Source : Instagram

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ, ਸਲੀਮ ਮਾਰਚੈਂਟ ਦੀ ਆਵਾਜ਼ ‘ਚ ਸ਼ਬਦ ਰਿਲੀਜ਼, ਦਰਬਾਰ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਸ਼ਬਦ ਗਾਇਨ ਦਾ ਲਿਆ ਫ਼ੈਸਲਾ

ਹੁਣ ਕਾਮੇਡੀਅਨ ਸੁਨੀਲ ਪਾਲ ਨੇ ਉਰਫ਼ੀ ਜਾਵੇਦ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਉਰਫੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਉਸ ਭੈਣ ਨੂੰ ਸਮਝਾਉਣਾ ਚਾਹੀਦਾ ਹੈ। ਉਸ ਨੂੰ ਸਜ਼ਾ ਨਾ ਦਿਓ, ਉਸ ਨੂੰ ਕਹੋ ਕਿ ਪੁੱਤਰ, ਮਿਹਨਤ ਕਰ, ਮਿਹਨਤ ਕਰਕੇ ਅੱਗੇ ਆ। ਨੰਗਪੁਣਾ ਦਿਖਾ ਕੇ ਕੁਝ ਹਾਸਲ ਨਹੀਂ ਹੋਣਾ।

Ranveer Singh calls Uorfi Javed 'Fashion Icon' in Koffee with Karan season 7's opening episode Image Source: Instagram

ਹੋਰ ਪੜ੍ਹੋ : ਟੀ-20 ਵਰਲਡ ਕੱਪ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਭਾਰਤੀ ਅਤੇ ਪਾਕਿਸਤਾਨੀ ਫੈਨਸ ਨੇ ਕੀਤਾ ਡਾਂਸ, ਵੇਖੋ ਵੀਡੀਓ

ਅੰਗ ਪ੍ਰਦਰਸ਼ਨ ਕਰਕੇ ਤੁਹਾਨੂੰ 4 ਦਿਨ ਸਸਤੀ ਸ਼ੋਹਰਤ ਮਿਲ ਜਾਵੇਗੀ, ਪਰ ਅੱਗੇ ਜਾ ਕੇ ਕੰਮ ਤਾਂ ਟੈਲੇਂਟ ਤੇ ਮੇਹਨਤ ਨੇ ਹੀ ਆਉਣਾ ਹੈ’। ਉਰਫ਼ੀ ਜਾਵੇਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ਨੂੰ ਲੈ ਕੇ ਚਰਚਾ ‘ਚ ਆਈ ਸੀ । ਜਿਸ ਤੋਂ ਬਾਅਦ ਉਸ ਨੇ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕੀਤਾ ਹੈ ।

Urfi Javed clears air on rumours of her participation in 'Mika Di Vohti' show Image Source: Instagram

ਪਰ ਇਸ ਤੋਂ ਬਾਅਦ ਉਹ ਆਪਣੀਆਂ ਡਰੈੱਸਾਂ ਨੂੰ ਲੈ ਕੇ ਚਰਚਾ ‘ਚ ਆਈ  । ਕਦੇ ਸਿਰਫ਼ ਬਰਾ ‘ਚ ਨਜ਼ਰ ਆਉਂਦੀ ਹੈ ਅਤੇ ਕਦੇ ਜੰਜੀਰਾਂ ਦੇ ਨਾਲ ਹੀ ਖੁਦ ਨੂੰ ਢੱਕਦੀ ਨਜ਼ਰ ਆਉਂਦੀ ਹੈ ।

You may also like