ਕਮੇਡੀ ਕਿੰਗ ਕਪਿਲ ਸ਼ਰਮਾ ਨੇ ਵਜਾਇਆ ਤਬਲਾ, ਮੀਕਾ ਨੇ ਕੀਤੀ ਜੁਗਲਬੰਦੀ, ਦੇਖੋ ਵੀਡਿਓ

Written by  Rupinder Kaler   |  January 10th 2019 04:50 PM  |  Updated: January 10th 2019 05:13 PM

ਕਮੇਡੀ ਕਿੰਗ ਕਪਿਲ ਸ਼ਰਮਾ ਨੇ ਵਜਾਇਆ ਤਬਲਾ, ਮੀਕਾ ਨੇ ਕੀਤੀ ਜੁਗਲਬੰਦੀ, ਦੇਖੋ ਵੀਡਿਓ

ਕਮੇਡੀ ਕਿੰਗ ਕਪਿਲ ਸ਼ਰਮਾ ਨੂੰ ਤੁਸੀਂ ਗਾਉਂਦੇ ਹੋਏ ਦੇਖਿਆ ਹੋਵੇਗਾ । ਪਰ ਗਾਉਣ ਦੇ ਨਾਲ ਨਾਲ ਕਪਿਲ ਸ਼ਰਮਾ ਸਾਜ਼ ਵਜਾਉਣ ਵਿੱਚ ਵੀ ਮਾਹਿਰ ਹਨ । ਉਹਨਾਂ ਦਾ ਇਹ ਟੈਲੇਂਟ ਸਾਹਮਣੇ ਆਇਆ ਹੈ ਯੂਟਿਊਬ ਦੀ ਇੱਕ ਵੀਡਿਓ ਵਿੱਚ ਜਿਸ ਵਿੱਚ ਉਹ ਆਪਣੀ ਟੀਮ ਨਾਲ ਜੈਮਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ ।ਕਪਿਲ ਸ਼ਰਮਾ ਅਤੇ ਉਹਨਾਂ ਦੀ ਟੀਮ ਨਾਲ ਗਾਇਕ ਮੀਕਾ ਵੀ ਦਿਖਾਈ ਦੇ ਰਹੇ ਹਨ ।

Jamming Live with Mika Paaji | Kapil Sharma Jamming Live with Mika Paaji | Kapil Sharma

ਇਸ ਵੀਡਿਓ ਵਿੱਚ ਮੀਕਾ ਰਣਵੀਰ ਦੀ ਫਿਲਮ ਸਿੰਬਾ ਦਾ ਹਿੱਟ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਕਪਿਲ ਦੇ ਇਸ ਵੀਡਿਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ । ਯੂਟਿਊਬ ਤੇ ਪਾਏ ਗਏ ਇਸ ਵੀਡਿਓ ਦੇ ਵੀਵਰਜ ਲਗਾਤਾਰ ਵੱਧ ਰਹੇ ਹਨ ।

 Mika Mika

ਇਸ ਵੀਡਿਓ ਤੋਂ ਸਾਫ ਹੁੰਦਾ ਹੈ ਕਿ ਕਪਿਲ ਹਰ ਚੀਜ ਵਿੱਚ ਮਾਹਿਰ ਹਨ । ਇਹੀ ਚੀਜ ਕਪਿਲ ਸ਼ਰਮਾ ਨੂੰ ਸਟਾਰ ਬਣਾਉਂਦੀ ਹੈ । ਕਪਿਲ ਸ਼ਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਛੋਟੇ ਪਰਦੇ ਤੇ ਵਾਪਸੀ ਕੀਤੀ ਹੈ । ਉਹਨਾਂ ਦੇ ਸ਼ੋਅ ਨੂੰ ਉਹ ਹੀ ਪਿਆਰ ਮਿਲ ਰਿਹਾ ਹੈ ਜਿਹੜਾ ਪਹਿਲਾ ਮਿਲਦਾ ਸੀ ।

https://www.youtube.com/watch?v=CzJHugD33s4


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network