ਕੋਰੋਨਾ ਵਾਇਰਸ ਦਾ ਕਹਿਰ : ਜਨਤਾ ਕਰਫਿਊ ਦੌਰਾਨ ਸੁਨੰਦਾ ਸ਼ਰਮਾ ਨੂੰ ਚੁੱਕਣਾ ਪਿਆ ਝਾੜੂ, ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਵੀ ਦੱਸ ਰਹੀ ਖ਼ਾਸ ਗੱਲ, ਵੀਡੀਓ ਕੀਤਾ ਸਾਂਝਾ

Written by  Shaminder   |  March 24th 2020 03:52 PM  |  Updated: March 24th 2020 03:52 PM

ਕੋਰੋਨਾ ਵਾਇਰਸ ਦਾ ਕਹਿਰ : ਜਨਤਾ ਕਰਫਿਊ ਦੌਰਾਨ ਸੁਨੰਦਾ ਸ਼ਰਮਾ ਨੂੰ ਚੁੱਕਣਾ ਪਿਆ ਝਾੜੂ, ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਵੀ ਦੱਸ ਰਹੀ ਖ਼ਾਸ ਗੱਲ, ਵੀਡੀਓ ਕੀਤਾ ਸਾਂਝਾ

ਕੋਰੋਨਾ ਵਾਇਰਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਚੁੱਕੀਆਂ ਹਨ ।ਲੋਕ ਘਰਾਂ ‘ਚ ਕੈਦ ਹੋ ਕੇ ਰਹਿ ਗਏ ਹਨ । ਮੁਸ਼ਕਿਲ ਦੀ ਇਸ ਘੜੀ ‘ਚ ਸਰਕਾਰ ਵੱਲੋਂ ਵੀ ਕਰੜੇ ਨਿਯਮ ਕਾਨੂੰਨ ਲਾਗੂ ਕੀਤੇ ਹਨ ।ਲੋਕਾਂ ਨੂੰ ਘਰਾਂ ਤੋਂ ਬਾਹਰ ਨਾਂ ਨਿਕਲਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਲੋਕ ਜਨਤਾ ਕਰਫਿਊ ਦਾ ਪਾਲਣ ਵੀ ਕਰ ਰਹੇ ਹਨ, ਪਰ ਕੁਝ ਲੋਕ ਇਨ੍ਹਾਂ ਨਿਯਮਾਂ ਕਾਨੂੰਨਾਂ ਨੂੰ ਤਾਕ ਤੇ ਰੱਖ ਕੇ ਬਾਹਰ ਨਿਕਲ ਰਹੇ ਹਨ, ਜਿਨ੍ਹਾਂ ਖਿਲਾਫ ਪੁਲਿਸ ਕਾਰਵਾਈ ਕਰ ਰਹੀ ਹੈ ।

ਹੋਰ ਵੇਖੋ:ਇਸ ਵਜ੍ਹਾ ਕਰਕੇ ਸੁਨੰਦਾ ਸ਼ਰਮਾ ਨੇ ਬਨਾਉਣਾ ਸਿੱਖਿਆ ਖਾਣਾ, ਇਸ ਤਰ੍ਹਾਂ ਦੇ ਮੁੰਡੇ ਨੂੰ ਕਰਨਾ ਚਾਹੁੰਦੀ ਹੈ ਡੇਟ

https://www.instagram.com/p/B-Glw9HjPSS/

ਪਰ ਇਸ ਜਨਤਾ ਕਰਫਿਊ ਦੌਰਾਨ ਸੈਲੀਬ੍ਰੇਟੀਜ਼ ਵੀ ਆਪੋ ਆਪਣਾ ਸਮਾਂ ਪਰਿਵਾਰ ਵਾਲਿਆਂ ਨਾਲ ਗੁਜ਼ਾਰ ਰਹੇ ਨੇ ਸੁਨੰਦਾ ਸ਼ਰਮਾ ਜਿੱਥੇ ਆਪਣਾ ਸਮਾਂ ਘਰ ‘ਚ ਗੁਜ਼ਾਰ ਰਹੇ ਨੇ, ਉੱਥੇ ਹੀ ਘਰ ਦੇ ਕੰਮ ਕਾਜ ਵੀ ਕਰ ਰਹੇ ਨੇ । ਜਨਤਾ ਕਰਫਿਊ ਦੌਰਾਨ ਸੁਨੰਦਾ ਸ਼ਰਮਾ ਆਪਣੇ ਗਾਰਡਨ ‘ਚ ਸਾਫ਼ ਸਫ਼ਾਈ ਕਰਦੇ ਹੋਏ ਨਜ਼ਰ ਆ ਰਹੇ ਹਨ ।ਬਾਲੀਵੁੱਡ ਦੀ ਗੱਲ ਕਰੀਏ ਤਾਂ ਕਲਾਕਾਰ ਆਪੋ ਆਪਣੇ ਘਰ ‘ਚ ਸਮਾਂ ਗੁਜ਼ਾਰ ਰਹੇ ਨੇ ।

https://www.instagram.com/p/B-FEZmEBq73/

ਅਦਾਕਾਰਾ ਕੈਟਰੀਨਾ ਕੈਫ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਬਰਤਨ ਸਾਫ਼ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਉਹ ਪਾਣੀ ਦੀ ਬਚਤ ਦੇ ਤਰੀਕੇ ਵੀ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਉਹ ਪਾਣੀ ਦੀ ਬਚਤ ਬਰਤਨ ਸਾਫ਼ ਕਰਨ ਦੌਰਾਨ ਕਰਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network