
Couple romance on scooty Viral Video: ਆਏ ਦਿਨ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ 'ਤੇ ਤਸੀਵਰਾਂ ਵਾਇਰਲ ਹੁੰਦੀਆਂ ਹਨ। ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਇੱਕ ਨੌਜਵਾਨ ਜੋੜਾ ਚੱਲਦੀ ਸਕੂਟੀ 'ਤੇ ਕੁਝ ਅਜਿਹਾ ਕਰਦਾ ਨਜ਼ਰ ਆਇਆ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

ਆਪਣੀ ਤਹਿਜ਼ੀਬ ਲਈ ਮਸ਼ਹੂਰ ਸ਼ਹਿਰ ਲਖਨਊ ਵਿੱਚ ਚਲਦੀ ਸਕੂਟੀ 'ਤੇ ਨੌਜਵਾਨ ਜੋੜੇ ਵਲੋਂ ਕੀਤੇ ਗਏ ਇਸ ਕਾਰਨਾਮੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਨੌਜਵਾਨ ਜੋੜਾ ਫ਼ਿਲਮੀ ਅੰਦਾਜ਼ 'ਚ ਰੋਮਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਲੜਕੇ ਦੇ ਨਾਲ ਕੁੜੀ ਚੱਲ਼ਦੀ ਹੋਈ ਸਕੂਟੀ 'ਤੇ ਉਸ ਦੀ ਗੋਦ 'ਚ ਬੈਠੀ ਨਜ਼ਰ ਆ ਰਹੀ ਹੈ। ਜਦੋਂ ਕਿ ਪਿੱਛੇ ਤੋਂ ਆ ਰਹੇ ਇੱਕ ਵਿਅਕਤੀ ਨੇ ਦੋਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਹੈ।
ਵੀਡੀਓ 'ਚ ਦੋਵੇਂ ਸੜਕ ਦੇ ਵਿਚਕਾਰ ਸਟੰਟ ਕਰਦੇ ਨਜ਼ਰ ਆ ਰਹੇ ਹਨ। ਜਦੋਂ ਕਿ ਨੌਜਵਾਨ ਜੋੜੇ ਨੂੰ ਅਜਿਹਾ ਕਰਦੇ ਦੇਖ ਕੇ ਵੀ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਨੂੰ ਨਹੀਂ ਰੋਕਿਆਂ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਖਨਊ ਪੁਲਿਸ ਹਰਕਤ 'ਚ ਆ ਗਈ ਹੈ।

ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਇਸ 'ਤੇ ਕਈ ਤਰ੍ਹਾਂ ਦੇ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਘਟਨਾ ਲਖਨਊ ਦੇ ਹਜ਼ਰਤਗੰਜ ਇਲਾਕੇ ਦੀ ਦੱਸੀ ਜਾ ਰਹੀ ਹੈ।
ਥਾਣਾ ਹਜ਼ਰਤਗੰਜ ਦੇ ਇੰਸਪੈਕਟਰ ਅਖਿਲੇਸ਼ ਮਿਸ਼ਰਾ ਨੇ ਇਸ ਮਾਮਲੇ 'ਚ ਪੁਲਿਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ, "ਨੌਜਵਾਨਾਂ ਵੱਲੋਂ ਐਮ.ਵੀ. ਐਕਟ ਦੀ ਉਲੰਘਣਾ ਕੀਤੀ ਗਈ ਹੈ। ਇਸ ਜੋੜੇ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ।"

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਫੈਨ ਨੇ ਦਾਅਵਾ ਕਰਦੇ ਹੋਏ ਕਿਹਾ ਸਿੱਧੂ ਦੇ ਮਾਪੇ ਉਸ ਨੂੰ ਲੈਣਗੇ ਗੋਦ, ਜਾਣੋ ਕੀ ਹੈ ਸੱਚਾਈ
ਮੀਡੀਆ ਰਿਪੋਰਟਸ ਦੇ ਮੁਤਾਬਕ ਪੁਲਿਸ ਵੱਲੋਂ ਕਾਰਵਾਈ ਨੂੰ ਲੈ ਕੇ ਡੀਸੀਪੀ ਅਪਰਨਾ ਰਾਜਕ ਕੌਸ਼ਿਕ ਨੇ ਸਖ਼ਤ ਕਦਮ ਚੁੱਕਣ ਦੇ ਸੰਕੇਤ ਦਿੱਤੇ ਹਨ।ਡੀਸੀਪੀ ਨੇ ਦੱਸਿਆ ਕਿ ਨੌਜਵਾਨ ਜੋੜੇ ਦੀ ਭਾਲ ਲਈ ਦੋ ਟੀਮਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਰਸਤੇ ਦੇ ਨਾਲ ਲੱਗਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਵੀ ਚੈਕ ਕੀਤੀ ਜਾ ਰਹੀ ਹੈ। ਕੀ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਕੇ ਆਪਣੀ ਜਾਨ ਖ਼ਤਰੇ 'ਚ ਪਾਉਣਾ ਸਹੀ ਹੈ, ਇਸ ਵੀਡੀਓ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਜ਼ਰੂਰ ਦੱਸੋ।