ਆਰ ਨੇਤ ਤੇ ਗੁਰਲੇਜ਼ ਅਖ਼ਤਰ ਪਾ ਰਹੇ ਨੇ ਧੱਕ, ਰਿਲੀਜ਼ ਹੋਇਆ ਨਵਾਂ ਗੀਤ ‘ਦਬਦਾ ਕਿੱਥੇ ਆ’, ਦੇਖੋ ਵੀਡੀਓ
ਆਰ ਨੇਤ ਪੰਜਾਬੀ ਇੰਡਸਟਰੀ ਦੇ ਉੱਭਰਦੇ ਹੋਏ ਉਹ ਪੰਜਾਬੀ ਸਿਤਾਰੇ ਨੇ ਜਿਨ੍ਹਾਂ ਨੇ ਕੁਝ ਹੀ ਸਮੇਂ ‘ਚ ਸਫਲਤਾ ਨੂੰ ਹਾਸਿਲ ਕਰ ਲਿਆ ਹੈ। ‘ਡਿਫਾਲਟਰ’ ਗੀਤ ਨਾਲ ਰਾਤੋਂ-ਰਾਤ ਸਟਾਰ ਬਣਨ ਵਾਲੇ ਆਰ ਨੇਤ ਅੱਜ ਆਪਣਾ ਨਵਾਂ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਏ ਹਨ। ਇਸ ਗੀਤ ਨੂੰ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਗਾਇਆ ਹੈ। ‘ਦਬਦਾ ਕਿੱਥੇ ਆ’ ਡਿਊਟ ਸੌਂਗ ਹੈ ਜਿਸ ‘ਚ ਉਨ੍ਹਾਂ ਸਾਥ ਦਿੱਤਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੁਰੀਲੀ ਗਾਇਕਾ ਗੁਰਲੇਜ਼ ਅਖ਼ਤਰ ਨੇ। ‘ਦਬਦਾ ਕਿੱਥੇ ਆ’ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲੁਸਿਵ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਗੀਤ ਨੂੰ ਜੱਸ ਰਿਕਾਡਸ ਦੇ ਯੂ-ਟਿਊਬ ਚੈਨਲ ‘ਤੇ ਵੀ ਦੇਖਿਆ ਜਾ ਸਕਦਾ ਹੈ।
ਹੋਰ ਵੇਖੋ:ਜੰਗਲੀ ਮੂਵੀ ਦਾ ਗੀਤ ‘ਗਰਜੇ ਗਜਰਾਜ ਹਮਾਰੇ’ ‘ਚ ਲੱਗਿਆ ਨਵਰਾਜ ਹੰਸ ਦੀ ਆਵਾਜ਼ ਦਾ ਤੜਕਾ, ਵੇਖੋ ਵੀਡੀਓ
ਗੀਤ ਦੇ ਬੋਲ ਖੁਦ ਆਰ ਨੇਤ ਦੀ ਕਲਮ ਚੋਂ ਹੀ ਨਿਕਲੇ ਹਨ ਤੇ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਮਿਸਟਾ ਬਾਜ਼ ਨੇ ਦਿੱਤਾ ਹੈ। ਗੀਤ ਦੀ ਵੀਡੀਓ B2gether Pros ਵੱਲੋਂ ਸ਼ਾਨਦਾਰ ਤਿਆਰ ਕੀਤੀ ਗਈ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਆਰ ਨੇਤ ਨੇ ਕੀਤੀ ਹੈ। ਗੀਤ ‘ਚ ਪੇਸ਼ ਕੀਤਾ ਗਿਆ ਹੈ ਕਿਵੇਂ ਲੋਕੀਂ ਵਪਾਰ ‘ਚ ਧੋਖਾ ਦਿੰਦੇ ਹਨ। ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਪਰ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਸੋਸ਼ਲ ਮੀਡੀਆ ਉੱਤੇ ਵੀ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।