ਦਲੇਰ ਮਹਿੰਦੀ ਨੇ ਆਪਣੀ ਨੂੰਹ ਰਾਣੀ ਨੂੰ ਲੈ ਕੇ ਦਿੱਤੀ ਨਵੀਂ ਥਾਰ, ਨੂੰਹ ਨੇ ਪੋਸਟ ਪਾ ਕੇ ਸਹੁਰੇ ਦੀ ਕੀਤੀ ਤਾਰੀਫ਼

written by Lajwinder kaur | September 24, 2021

ਪੰਜਾਬੀ ਮਿਊਜ਼ਿਕ ਜਗਤ ਤੇ ਬਾਲੀਵੁੱਡ ਜਗਤ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ Daler Mehndi ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਦਲੇਰ ਮਹਿੰਦੀ ਨੇ ਆਪਣੀ ਨੂੰਹ ਰਾਣੀ ਨੂੰ ਨਵੀਂ ਥਾਰ ਗਿਫਟ ਕੀਤੀ ਹੈ। ਜਿਸ ਦੀਆਂ ਤਸਵੀਰਾਂ ਦਲੇਰ ਮਹਿੰਦੀ ਦੀ ਨੂੰਹ ਰਾਣੀ ਜੈਸਿਕਾ ਮਹਿੰਦੀ Jessica Mehndi ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਨੇ।

inside image of jessica mehndi-min Image Source – instagram

ਹੋਰ ਪੜ੍ਹੋ : ਜਗਦੀਪ ਸਿੱਧੂ ਹੋਏ ਭਾਵੁਕ, ਕਿਹਾ-‘ਲੋਕ ਕਹਿੰਦੇ ਸੀ ਕਿ ਕੰਡਕਟਰ ਬਣੇਗਾ, "ਕਿਸਮਤ" ਨੇ ਬਣਾਇਆ ਡਾਇਰੈਕਟਰ’

ਉਨ੍ਹਾਂ ਨੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ‘ਅਸੀਂ ਅਤੇ ਸਾਡੀ ਨਵੀਂ 'ਥਾਰ'...ਮੈਂ ਬਹੁਤ ਹੀ ਧੰਨਵਾਦੀ ਹਾਂ ਕਿ ਮੇਰੇ ਸਹੁਰਾ ਸਾਬ ਦੀ ਜਿਨ੍ਹਾਂ ਨੇ ਮੈਨੂੰ ਆਪਣੀ ਧੀਆਂ ਵਾਂਗ ਰੱਖਿਆ ਹੈ ! @thedalermehndiofficial’ । ਤਸਵੀਰਾਂ ਚ ਜੈਸਿਕਾ ਆਪਣੇ ਸਹੁਰੇ ਦਲੇਰ ਮਹਿੰਦੀ ਦੇ ਨਾਲ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ :ਕਰਨ ਔਜਲਾ ਆਪਣੇ ਨਵੇਂ ਗੀਤ ‘Here & There’ ਦੇ ਨਾਲ ਹੋਏ ਦਰਸ਼ਕਾਂ ਦੇ ਸਨਮੁੱਖ, ਪੱਕੀਆਂ ਯਾਰੀਆਂ ਦੀਆਂ ਕਰ ਰਹੇ ਨੇ ਗੱਲਾਂ, ਦੇਖੋ ਵੀਡੀਓ

inside image of gurdeep mehandi with fans-min Image Source – instagram

ਜੈਸਿਕ ਮਹਿੰਦੀ ਦਲੇਰ ਮਹਿੰਦੀ ਦੇ ਪੁੱਤਰ ਗੁਰਦੀਪ ਮਹਿੰਦੀ ਦੀ ਪਤਨੀ ਹੈ। ਗੁਰਦੀਪ ਮਹਿੰਦੀ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਪਿਤਾ ਵਾਂਗ ਇੱਕ ਬਿਹਤਰੀਨ ਗਾਇਕ ਹੈ ਅਤੇ ਅਕਸਰ ਉਹ ਆਪਣੀ ਪਰਫਾਰਮੈਂਸ ਦੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੇ ਰਹਿੰਦੇ ਹਨ । ਜੈਸਿਕ ਮਹਿੰਦੀ ਵੀ ਮਾਡਲ ਹੈ, ਇਸ ਤੋਂ ਇਲਾਵਾ ਉਹ ਮਿਸ ਇੰਡੀਆ ਫਿਨਲੈਂਡ ਦਾ ਖਿਤਾਬ ਵੀ ਜਿੱਤ ਚੁੱਕੀ ਹੈ । ਗੁਰਦੀਪ ਤੇ ਜੈਸਿਕ ਦਾ ਵਿਆਹ ਸਾਲ 2016 ਵਿੱਚ ਪੰਜਾਬੀ ਰੀਤੀ-ਰਿਵਾਜਾਂ ਦੇ ਨਾਲ ਹੋਇਆ ਸੀ।

0 Comments
0

You may also like