ਡੇਵਿਡ ਵਾਰਨਰ ਨੇ ਦਿਖਾਇਆ 'ਦਬੰਗਾਈ ਅੰਦਾਜ਼', ਸਲਮਾਨ ਦੇ ਬਾਲੀਵੁੱਡ ਗੀਤ 'ਤੇ ਬਣਾਈ ਵੀਡੀਓ

written by Pushp Raj | April 07, 2022

ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਹੁਣ ਇੱਕ ਇੰਟਰਨੈਟ ਸੰਸੇਸ਼ਨ ਬਣ ਗਏ ਹਨ। ਡੇਵਿਡ ਅਕਸਰ ਹੀ ਆਪਣੇ ਫੈਨਜ਼ ਲਈ ਕੁਝ ਨਾਂ ਕੁਝ ਸਰਪ੍ਰਾਈਜ਼ਿੰਗ ਕਰਦੇ ਰਹਿੰਦੇ ਹਨ। ਉਹ ਅਕਸਰ ਹੀ ਮਸ਼ਹੂਰ ਬਾਲੀਵੁੱਡ ਹਿੱਟ ਗੀਤਾਂ 'ਤੇ ਆਪਣੀ ਵੀਡੀਓਜ਼ ਬਣਾਉਂਦੇ ਰਹਿੰਦੇ ਹਨ। ਮੁੜ ਡੇਵਿਡ ਵਾਰਨਰ ਨੇ ਦਿਸ਼ਾ ਪਟਾਨੀ ਤੇ ਸਲਮਾਨ ਖਾਨ ਦੇ ਇੱਕ ਹਿੱਟ ਗੀਤ 'ਤੇ ਵੀਡੀਓ ਬਣਾਈ ਹੈ।

Image Source: Instagram

ਡੇਵਿਡ ਵਾਰਨਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਆਪਣੇ ਆਗਮੀ ਮੈਚਸ ਤੋਂ ਇਲਾਵਾ ਹੁਣ ਫੈਨਜ਼ ਲਈ ਜ਼ਿਆਦਾਤਰ ਵੀਡੀਓ ਤੇ ਮੋਨਰੰਜ਼ਕ ਕੰਟੈਂਟ ਸ਼ੇਅਰ ਕਰਦੇ ਹਨ। ਡੇਵਿਡ ਬਾਲੀਵੁੱਡ ਗੀਤਾਂ ਦੇ ਸ਼ੌਕੀਨ ਹਨ, ਇਹ ਗੱਲ ਜਗਜ਼ਾਹਿਰ ਹੈ।

ਡੇਵਿਡ ਵਾਰਨਰ ਅਕਸਰ ਹੀ ਹਿੱਟ ਬਾਲੀਵੁੱਡ ਗੀਤਾਂ ਉੱਤੇ ਵੀਡੀਓਜ਼ ਬਣਾਉਂਦੇ ਰਹਿੰਦੇ ਹਨ। ਡੇਵਿਡ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਡੇਵਿਡ ਨੇ ਕੈਪਸ਼ਨ ਵਿੱਚ ਲਿਖਿਆ , " Should I try this one😂😂 #dance #fast #actor new reel coming soon"

Image Source: Instagram

ਤੁਸੀਂ ਵੇਖ ਸਕਦੇ ਹੋ ਕਿ ਇਸ ਵੀਡੀਓ ਦੇ ਵਿੱਚ ਡੇਵਿਡ ਵਾਰਨਰ ਦਿਸ਼ਾ ਪਟਾਨੀ ਨਾਲ ਡਾਂਸ ਕਰਦੇ ਤੇ ਫਨੀ ਡਾਂਸ ਸਟੈਪ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਇਹ ਇੱਕ ਐਡਟਿੰਗ ਵੀਡੀਓ ਹੈ। ਜਿਸ ਨੂੰ ਸਲਮਾਨ ਖਾਨ ਤੇ ਦਿਸ਼ਾ ਪਟਾਨੀ ਦੇ ਗੀਤ ਸੀਟੀ ਮਾਰ, ਸੀਟੀ ਮਾਰ ਉੱਤੇ ਬਣਾਇਆ ਗਿਆ। ਇਸ ਵੀਡੀਓ ਦੇ ਵਿੱਚ ਡੇਵਿਡ ਵਾਰਨ ਸਲਮਾਨ ਖਾਨ ਵਾਂਗ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : Dasvi Movie Review: ਆਪਣੇ ਆਪ ਨੂੰ ਸਿੱਖਿਅਤ ਕਰਨ ਲਈ ਪ੍ਰੇਰਿਤ ਕਰਦੀ ਹੈ ਅਭਿਸ਼ੇਕ ਬੱਚਨ ਤੇ ਯਾਮੀ ਗੌਤਮ ਦੀ ਫ਼ਿਲਮ ਦਸਵੀਂ

ਡੇਵਿਡ ਵਾਰਨਰ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਉਹ ਇਸ ਵੀਡੀਓ ਉੱਤੇ ਕਮੈਂਟ ਕਰਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, " ਵਾਰਨਰ ਤੁਸੀਂ ਬਿਲਕੁਲ ਬੱਚੇ ਵਾਂਗ ਹੋ।" ਇੱਕ ਹੋਰ ਯੂਜ਼ਰ ਨੇ ਲਿਖਿਆ, ਗੋ ਅਹੈਡ ਵਾਰਨਰ, ਇੰਝ ਹੀ ਡਾਂਸ ਜਾਰੀ ਰੱਖੋ। " ਕਈਆਂ ਨੇ ਲਿਖਿਆ " ਹਾਹਾਹਾਹਾ ਵਾਰਨਰ ਇਜ਼ ਬੈਕ। "

Image Source: Instagram

ਦੱਸ ਦਈਏ ਕਿ ਇਸ ਤੋਂ ਪਹਿਲਾ  ਵੀ ਡੇਵਿਡ ਵਾਰਨਰ ਕਈ ਬਾਲੀਵੁੱਡ ਗੀਤਾਂ ਉੱਤੇ ਵੀਡੀਓ ਬਣਾ ਚੁੱਕੇ ਹਨ। ਉਨ੍ਹਾਂ ਦੇ ਫੈਨਜ਼ ਡੇਵਿਡ ਦੇ ਇਸ ਮਸਤੀ ਭਰੇ ਅੰਦਾਜ਼ ਤੇ ਇਨ੍ਹਾਂ ਵੀਡੀਓਜ਼ ਨੂੰ ਪਸੰਦ ਕਰਦੇ ਹਨ। ਇਸ ਤੋਂ ਪਹਿਲਾਂ ਡੇਵਿਡ ਵਾਰਨਰ ਨੇ ਆਪਣੀ ਪਤਨੀ ਨਾਲ ਫ਼ਿਲਮ ਪੁਸ਼ਪਾ ਦੇ ਗੀਤ 'ਤੇ ਵੀਡੀਓ ਬਣਾਈ ਸੀ।

 

View this post on Instagram

 

A post shared by David Warner (@davidwarner31)

You may also like