Death Anniversary: ਮੀਨਾ ਕੁਮਾਰੀ ਇੱਕ ਅਜਿਹੀ ਅਦਾਕਾਰਾ ਜਿਸ ਦੀ ਅਦਾਕਾਰੀ ਦੇ ਕਾਇਲ ਸਨ ਲੋਕ

Written by  Pushp Raj   |  March 31st 2022 10:53 AM  |  Updated: March 31st 2022 10:53 AM

Death Anniversary: ਮੀਨਾ ਕੁਮਾਰੀ ਇੱਕ ਅਜਿਹੀ ਅਦਾਕਾਰਾ ਜਿਸ ਦੀ ਅਦਾਕਾਰੀ ਦੇ ਕਾਇਲ ਸਨ ਲੋਕ

ਆਪਣੇ ਜਮਾਨੇ ਦੀ ਮਸ਼ਹੂਰ ਅਦਾਕਾਰਾ ਮੀਨਾ ਕੁਮਾਰੀ ਇੱਕ ਅਜਿਹੀ ਅਦਾਕਾਰਾ ਸੀ ਜਿਸ ਦੀ ਖੂਬਸੂਰਤੀ ਤੇ ਅਦਾਕਾਰੀ ਦੋਹਾਂ ਦਾ ਹਰ ਕੋਈ ਦੀਵਾਨਾ ਸੀ। ਅੱਜ ਮੀਨਾ ਕੁਮਾਰੀ ਦੀ ਬਰਸੀ ਹੈ। ਮੀਨਾ ਕੁਮਾਰੀ ਦਾ ਅਸਲ ਨਾਂਅ 'ਮਹਜਬੀਨ ਬਾਨੋ' ਸੀ। ਮੀਨਾ ਕੁਮਾਰੀ ਦੀ ਬਰਸੀ ਦੇ ਮੌਕੇ ਅਸੀਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ।

ਮੀਨਾ ਕੁਮਾਰੀ ਦਾ ਜਨਮ 1 ਅਗਸਤ 1933 ਨੂੰ ਮੁੰਬਈ ਵਿੱਚ ਹੋਇਆ ਸੀ। ਜਦੋਂ ਮੀਨਾ ਕੁਮਾਰੀ ਦਾ ਜਨਮ ਹੋਇਆ ਤਾਂ ਉਸ ਦੇ ਪਰਿਵਾਰ ਵਿੱਚ ਕੋਈ ਜਸ਼ਨ ਨਹੀਂ ਸੀ। ਮੀਨਾ ਕੁਮਾਰੀ ਦੇ ਪਿਤਾ ਨੂੰ ਬੇਟੇ ਦੀ ਉਮੀਦ ਸੀ ਪਰ ਮੀਨਾ ਦਾ ਜਨਮ ਹੋਇਆ ਸੀ। ਮੀਨਾ ਕੁਮਾਰੀ ਬੇਹੱਦ ਖੂਬਸੂਰਤ ਸੀ, ਪਰ ਉਸ ਦੀ ਕਿਸਮਤ ਇਨ੍ਹੀਂ ਚੰਗੀ ਨਹੀਂ ਸੀ।

image From google

ਘਰ ਦੀ ਆਰਥਿਕ ਤੰਗੀ ਦੇ ਕਾਰਨ 'ਮਹਜਬੀਨ ਬਾਨੋ' ਯਾਨੀ ਕਿ ਮੀਨਾ ਕੁਮਾਰੀ ਨੂੰ ਘੱਟ ਉਮਰ ਵਿੱਚ ਹੀ ਕੰਮ ਕਰਨਾ ਪਿਆ। ਮੀਨਾ ਕੁਮਾਰੀ ਨੇ ਬਚਪਨ ਵਿੱਚ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਮੀਨਾ ਐਕਟਿੰਗ ਰਾਹੀਂ ਪਰਿਵਾਰ ਦੇ ਲਈ ਪੈਸੇ ਕਮਾਉਂਦੀ ਸੀ, ਇਸ ਦੇ ਚੱਲਦੇ ਹੌਲੀ-ਹੌਲੀ ਉਸ ਨੂੰ ਐਕਟਿੰਗ ਕਰਨ ਦਾ ਸ਼ੌਕ ਪੈ ਗਿਆ।

ਮੀਨਾ ਕੁਮਾਰੀ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਮੀਨਾ ਕੁਮਾਰ ਫ਼ਿਲਮ "ਲੈਦਰਫੇਸ" ਵਿੱਚ ਮਹਿਜ਼ ਬੇਬੀ ਮਹਜਬੀਂ ਵਜੋਂ ਨਜ਼ਰ ਆਈ ਹੈ। ਸਾਲ 1952 ਵਿੱਚ ਆਈ ਫ਼ਿਲਮ "ਬੈਜੂ ਬਾਵਰਾ" ਨੇ ਮੀਨਾ ਕੁਮਾਰੀ ਨੂੰ ਫ਼ਿਲਮ ਜਗਤ ਵਿੱਚ ਪਛਾਣ ਦਿਲਾਈ। ਇਹ ਲੋਕਾਂ ਨੂੰ ਇਨ੍ਹੀਂ ਕੁ ਪਸੰਦ ਆਈ ਕਿ ਇਸ ਨੂੰ 100 ਹਫ਼ਤੀਆਂ ਤੱਕ ਥੀਏਟਰ ਵਿੱਚ ਲੱਗੀ ਰਹੀ।

ਮੀਨਾ ਕੁਮਾਰ ਦੀ ਲਵ ਲਾਈਫ ਦੀ ਗੱਲ ਕਰੀਏ ਤਾਂ ਕਮਲ ਸਾਹਬ ਅਤੇ ਮੀਨਾ ਕੁਮਾਰੀ ਦੀ ਪ੍ਰੇਮ ਕਹਾਣੀ ਬਹੁਤ ਦਿਲਚਸਪ ਸੀ। ਕਮਲ ਨੇ ਮੀਨਾ ਨਾਲ ਕੁਝ ਮੁਲਾਕਾਤਾਂ ਤੋਂ ਬਾਅਦ ਹੀ ਆਪਣਾ ਦਿਲ ਦੇ ਬੈਠੇ ਸੀ, ਉਹ ਮੀਨਾ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਪਹਿਲਾਂ ਹੀ ਵਿਆਹਿਆ ਹੋਣ ਕਰਕੇ ਕਮਲ ਨੇ ਮੀਨਾ ਨਾਲ ਚੋਰੀ ਵਿਆਹ ਕਰਵਾ ਲਿਆ। ਉਹ ਬਿਨਾਂ ਦੱਸੇ ਕਮਲ ਦੇ ਘਰ ਪਹੁੰਚ ਗਈ ਸੀ ਅਤੇ ਉਥੇ ਰਹਿਣ ਲੱਗ ਪਈ। ਹਾਲਾਂਕਿ, ਇੱਕ ਦਹਾਕੇ ਬਾਅਦ ਉਨ੍ਹਾਂ ਦੇ ਰਿਸ਼ਤੇ ਵਿੱਚ ਕੁੜੱਤਣ ਸ਼ੁਰੂ ਹੋ ਗਈ।

image From google

ਕਮਲ ਅਮਰੋਹੀ ਮੀਨਾ ਬਾਰੇ ਬਹੁਤ ਸਕਾਰਾਤਮਕ ਵਰਤਾਉ ਕਰਦੇ ਸਨ। ਮੀਨਾ ਕੁਮਾਰੀ ਦੇ ਮੇਕਅੱਪ ਰੂਮ ਵਿੱਚ ਕਿਸੇ ਪੁਰਸ਼ ਵਿਅਕਤੀ ਦੇ ਦਾਖ਼ਲੇ ਉੱਤੇ ਸਖ਼ਤ ਪਾਬੰਦੀ ਸੀ। ਉਸ ਨੇ ਮੀਨਾ ਕੁਮਾਰੀ ਨਾਲ ਇੱਕ ਅਸੀਟੈਂਟ ਰੱਖੀ ਸੀ ਤਾਂ ਜੋ ਉਹ ਹਰ ਪਲ 'ਤੇ ਨਜ਼ਰ ਰੱਖ ਸਕੇ। ਇੱਕ ਦਿਨ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਅਤੇ ਕਮਲ ਨੇ ਮੀਨਾ ਨੂੰ ਤਿੰਨ ਤਲਾਕ ਦੇ ਦਿੱਤਾ। ਮੀਨਾ ਕਮਲ ਦਾ ਘਰ ਛੱਡ ਕੇ ਚਲੀ ਗਈ। ਮੀਨਾ ਕੁਮਾਰ ਦਾ ਨਾਂ ਧਰਮਿੰਦਰ ਨਾਲ ਜੁੜਿਆ ਸੀ।

image From google

ਹੋਰ ਪੜ੍ਹੋ  : ਕੰਗਨਾ ਰਣੌਤ ਦੀ ਨਵੀਂ ਫ਼ਿਲਮ ਐਮਰਜੈਂਸੀ ਨੂੰ ਲੈ ਕੇ ਕਾਂਗਰਸੀਆਂ ਨੇ ਪ੍ਰਗਟਾਇਆ ਰੋਸ

ਮੀਨਾ ਦਾ ਜੀਵਨ ਬਹੁਤ ਦੁਖਦਾਈ ਸੀ, ਜਿਸ ਕਾਰਨ ਉਸ ਨੂੰ ਟ੍ਰੈਜਡੀ ਕੁਇਨ ਕਿਹਾ ਜਾਣ ਲੱਗਾ। 'ਪਾਕੀਜ਼ਾ' ਦੀ ਰਿਲੀਜ਼ ਤੋਂ ਤਿੰਨ ਹਫ਼ਤਿਆਂ ਬਾਅਦ ਮੀਨਾ ਕੁਮਾਰੀ ਗੰਭੀਰ ਬਿਮਾਰ ਹੋ ਗਈ। ਉਹ ਆਪਣੀ ਜ਼ਿੰਦਗੀ ਵਿਚ ਇੰਨੀ ਇਕੱਲੀ ਹੋ ਗਈ ਸੀ ਕਿ ਉਸਨੇ ਸ਼ਰਾਬ ਦਾ ਸਹਾਰਾ ਲਿਆ। ਹੌਲੀ-ਹੌਲੀ ਉਹ ਸ਼ਰਾਬ ਦਾ ਆਦੀ ਹੋ ਗਿਆ।

ਜ਼ਿਆਦਾ ਸ਼ਰਾਬ ਪੀਣ ਕਾਰਨ ਉਸ ਨੂੰ ਲਿਵਰ ਸਿਰੋਸਿਸ ਹੋ ਗਿਆ। ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨਾਂ ਵਿੱਚ ਵੀ ਉਹ ਦਵਾਈਆਂ ਦੀ ਬਜਾਏ ਸ਼ਰਾਬ ਪੀਂਦੀ ਸੀ। ਜਦੋਂ ਮੀਨਾ ਕੁਮਾਰੀ ਬਹੁਤ ਬਿਮਾਰ ਹੋ ਗਈ ਤਾਂ ਧਰਮਿੰਦਰ ਵੀ ਉਨ੍ਹਾਂ ਕੁਝ ਫਿਲਮੀ ਦੋਸਤਾਂ ਵਿੱਚੋਂ ਇੱਕ ਸੀ ਜੋ ਅੰਤ ਤੱਕ ਉਸ ਨੂੰ ਮਿਲਣ ਆਉਂਦੇ ਰਹਿੰਦੇ ਸਨ। ਅਤੇ ਅੰਤ ਵਿੱਚ 31 ਮਾਰਚ 1972 ਨੂੰ ਉਸਦੀ ਮੌਤ ਹੋ ਗਈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network