ਦੀਪ ਜੰਡੂ ਦੀ ਐਲਬਮ ‘ਡਾਊਨ ਟੂ ਅਰਥ’ ਦੀ ਪਹਿਲੀ ਝਲਕ ਆਈ ਸਾਹਮਣੇ, ਇਹ ਗਾਇਕ ਲਗਾਉਣਗੇ ਆਪਣੀ ਆਵਾਜ਼ ਦਾ ਤੜਕਾ, ਦੇਖੋ ਵੀਡੀਓ

written by Lajwinder kaur | December 09, 2019

ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਦੀਪ ਜੰਡੂ ਬਹੁਤ ਜਲਦ ਆਪਣੀ ਮਿਊਜ਼ਿਕ ਐਲਬਮ ਲੈ ਕੇ ਆ ਰਹੇ ਹਨ। ਜੀ ਹਾਂ ਇਸ ਐਲਬਮ ਦਾ ਫਰਸਟ ਆਫ਼ੀਸ਼ੀਅਲ ਪੋਸਟਰ ‘ਤੇ ਨਾਲ ਹੀ ਇੱਕ ਵੀਡੀਓ ਕਲਿੱਪ ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਦੀਪ ਜੰਡੂ ਛੋਟੇ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ।

ਹੋਰ ਵੇਖੋ:ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਖੱਟੀ-ਮਿੱਠੀ ਨੋਕ-ਝੋਕ ਵਾਲਾ ਵੀਡੀਓ ਆਇਆ ਸਾਹਮਣੇ, ਦੇਖੋ ਵੀਡੀਓ

ਇਸ ਤੋਂ ਇਲਾਵਾ ਉਨ੍ਹਾਂ ਐਲਬਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ ਤੇ ਨਾਲ ਹੀ ਐਲਬਮ ‘ਚ ਸ਼ਾਮਿਲ ਹੋਏ 9 ਗੀਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਗਾਇਕਾਂ ਦੇ ਨਾਂਅ ਵੀ ਦੱਸੇ ਗਏ ਨੇ ਜੋ ਆਪਣੀ ਆਵਾਜ਼ ਦੇ ਨਾਲ ਚਾਰ ਚੰਨ ਲਗਾਉਣਗੇ। ਇਸ ਐਲਬਮ ‘ਚ 9 ਗੀਤ ਦੇ ਨਾਂਅ ਹੇਠ ਲਿਖੇ ਨੇ।

  • ਡਰੈੱਸ ਮੈਚ
  • ਬੰਬਈ ਟੂ ਪੰਜਾਬ
  • ਸਾਲਾ ਪਿਆਰ
  • ਜੌਰਡਨ
  • ਮਾਇਆਜਾਲ
  • ਸਭ ਠੀਕ ਏ
  • ਰੀਅਲ ਉਸਤਾਦ
  • ਮਾਈ ਨੇਮ
  • ਗੇਮ

ਇਨ੍ਹਾਂ ਗੀਤਾਂ ਨੂੰ ਗੁਰਲੇਜ ਅਖ਼ਤਰ, DIVINE, ਪਵ ਧਾਰਿਆ, ਰੋਚ ਕਿਲਾ, ਬੋਹੇਮੀਆ, ਰਾਜਾ ਕੁਮਾਰੀ, SHV G, ਮਿਸ ਪੂਜਾ, ਕਰਨ ਔਜਲਾ, GANGIS KHAN, ਸੁਲਤਾਨ ਵਰਗੇ ਗਾਇਕ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆਉਣਗੇ।

ਇਸ ਐਲਬਮ ਦੇ ਗੀਤ ਕਰਨ ਔਜਲਾ, ਜੱਸ ਮਾਣਕ ਤੇ ਲਾਲੀ ਮੁੰਡੀ ਨੇ ਲਿਖੇ ਹਨ। ਇਹ ਐਲਬਮ ਗੀਤ ਐੱਮ ਪੀ 3 ਦੇ ਲੇਬਲ ਹੇਠ 13 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

You may also like