ਲਓ ਜੀ ਦੇਵ ਖਰੌੜ ਦੀ ਗਾਂਧੀ-3 ਦੀ ਰਿਲੀਜ਼ ਡੇਟ ਆਈ ਸਾਹਮਣੇ, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਨਵਾਂ ਪੋਸਟਰ

Written by  Lajwinder kaur   |  November 29th 2021 01:39 PM  |  Updated: November 29th 2021 01:39 PM

ਲਓ ਜੀ ਦੇਵ ਖਰੌੜ ਦੀ ਗਾਂਧੀ-3 ਦੀ ਰਿਲੀਜ਼ ਡੇਟ ਆਈ ਸਾਹਮਣੇ, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਨਵਾਂ ਪੋਸਟਰ

ਬਲੈਕੀਆ, ਡੀ.ਐੱਸ.ਪੀ. ਦੇਵ, ਜ਼ਖ਼ਮੀ ਵਰਗੀਆਂ ਹਿੱਟ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਦੇਵ ਖਰੌੜ Dev Kharoud ਜੋ ਕਿ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਗਾਂਧੀ-3 (Gandhi 3 )ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ। ਉਹ ਬਹੁਤ ਜਲਦ ‘ਗਾਂਧੀ 3’ ਲੈ ਕੇ ਆ ਰਹੇ ਨੇ।

ਹੋਰ  ਪੜ੍ਹੋ : ਗਾਇਕਾ ਗੁਰਲੇਜ ਅਖਤਰ ਆਪਣੇ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

dev kharoud gandhi 3 Image Source: Instagram

ਗੱਲ ਕਰਦੇ ਹਾਂ ਦੇਵ ਖਰੌੜ ਦੀ ਰੁਪਿੰਦਰ ਗਾਂਧੀ ਫ਼ਿਲਮ ਦੀ ਤਾਂ ਉਸ ਨੂੰ ਤਰਨ ਮਾਨ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਇਸ ਫ਼ਿਲਮ ‘ਚ ਦੇਵ ਖਰੌੜ ਨੇ ਰੁਪਿੰਦਰ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਲੋਕਾਂ ਵੱਲੋਂ ਇਸ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਤੇ ਜਿਸਦੇ ਚਲਦੇ 2017 ‘ਚ ਇਸ ਫ਼ਿਲਮ ਦਾ ਸਿਕਵਲ ਰੁਪਿੰਦਰ ਗਾਂਧੀ 2 ਆਇਆ। ਰੁਪਿੰਦਰ ਗਾਂਧੀ 2 ਤੋਂ ਬਾਅਦ ਦਰਸ਼ਕਾਂ ਦੀ ਡਿਮਾਂਡ ਸੀ ਕਿ ਗਾਂਧੀ 3 ਆਵੇ। ਜਿਸਦੇ ਚੱਲਦੇ ਇਕ ਵਾਰ ਫਿਰ ਤੋਂ ਦੇਵ ਖਰੌੜ ਗਾਂਧੀ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਉਨ੍ਹਾਂ ਵੱਲੋਂ ਨਿਭਾਏ ਹਰ ਕਿਰਦਾਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਉਨ੍ਹਾਂ ਵੱਲੋਂ ਨਿਭਾਈ ਗਈ ਅਦਾਕਾਰੀ ਸਿੱਧਾ ਲੋਕਾਂ ਦੇ ਜ਼ਹਿਨ ਨੂੰ ਛੂੰਹਦੀ ਹੈ।

ਹੋਰ  ਪੜ੍ਹੋ: ਕੰਪਿਊਟਰ ਸਾਇੰਸ ਗਰੈਜੂਏਟ ਵਾਲੀ ਇਹ ਔਰਤ ਮਜ਼ਬੂਰ ਹੈ ਮੰਗ ਕੇ ਰੋਟੀ ਖਾਣ ਲਈ, ਇਸ ਔਰਤ ਦੀ ਫਰਾਟੇਦਾਰ ਅੰਗਰੇਜ਼ੀ ਹਰ ਇੱਕ ਨੂੰ ਕਰ ਰਹੀ ਹੈ ਹੈਰਾਨ, ਦੇਖੋ ਵੀਡੀਓ

ਦੇਵ ਖਰੌੜ ਨੇ ਆਪਣੇ ਆਉਣ ਵਾਲੀ ਫ਼ਿਲਮ ਗਾਂਧੀ -3 ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਪੋਸਟਰ ਦੇ ਨਾਲ ਦੱਸਿਆ ਹੈ ਕਿ ਇਹ ਫ਼ਿਲਮ ਅਗਲੇ ਸਾਲ 9 ਸਤੰਬਰ ਨੂੰ ਰਿਲੀਜ਼ ਹੋਵੇਗੀ । ਦੱਸ ਦਈਏ ਇਸ ਫ਼ਿਲਮ ਦੀ ਕਹਾਣੀ ਖੁਦ ਦੇਵ ਖਰੌੜ ਨੇ ਲਿਖੀ ਹੈ ਤੇ ਇਸ ਫ਼ਿਲਮ ਨੂੰ ਮਨਦੀਪ ਬੈਨੀਪਾਲ ਨੇ ਡਾਇਰੈਕਟ ਕੀਤਾ ਹੈ।

shareek 2 Image Source: Instagram

ਦੱਸ ਦਈਏ ਦੇਵ ਖਰੌੜ ਨੇ ਆਪਣੀ ਫ਼ਿਲਮ ਬਲੈਕੀਆ ਦਾ ਸੀਕਵੇਲ ਲੈ ਕੇ ਆ ਰਹੇ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਫ਼ਿਲਮ ‘ਬਲੈਕੀਆ 2’ (BLACKIA 2) ਦਾ ਮੋਸ਼ਨ ਪੋਸਟਰ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਉਹ ਸ਼ਰੀਕ-2 ਵੀ ਲਾਈਨ ‘ਚ ਹੈ । ਉਹ ਅਗਲੇ ਸਾਲ ਬੈਕ ਟੂ ਬੈਕ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Dev Kharoud (@dev_kharoud)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network