ਧਨਾਸ਼ਰੀ ਵਰਮਾ ਨੇ ਵਿਆਹ ਦੇ ਇੱਕ ਮਹੀਨਾ ਪੂਰਾ ਹੋਣ ‘ਤੇ ਯੁਜ਼ਵੇਂਦਰ ਚਾਹਲ ਨਾਲ ਸ਼ੇਅਰ ਕੀਤਾ ਕਿਊਟ ਜਿਹਾ ਵੀਡੀਓ

written by Lajwinder kaur | January 24, 2021

ਪਿਛਲੇ ਸਾਲ ਕ੍ਰਿਕੇਟਰ ਯੁਜ਼ਵੇਂਦਰ ਚਾਹਲ ਤੇ ਮਸ਼ੂਹਰ ਯੂਟਿਊਬ ਡਾਂਸਰ ਧਨਾਸ਼ਰੀ ਵਰਮਾ ਵਿਆਹ ਦੇ ਬੰਧਨ ‘ਚ ਬੱਝ ਗਏ ਸੀ । ਦੋਵਾਂ ਦੇ ਵਿਆਹ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ । yuvander and dhanshree marriage pic ਹੋਰ ਪੜ੍ਹੋ : ਨੇਹਾ ਕੱਕੜ ਤੇ ਟੋਨੀ ਕੱਕੜ ਨੇ ‘ਗਲੇ ਲਗਾਣਾ ਹੈ’ ਗੀਤ 'ਤੇ ਬਣਾਇਆ ਕਿਊਟ ਜਿਹਾ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਭੈਣ-ਭਰਾ ਦਾ ਇਹ ਅੰਦਾਜ਼
ਧਨਾਸ਼ਰੀ ਵਰਮਾ ਨੇ ਇਸ ਖ਼ਾਸ ਮੌਕੇ ‘ਤੇ ਆਪਣੀ ਇੰਗੇਜ਼ਮੈਂਟ ਸੈਰੇਮਨੀ ਦਾ ਇੱਕ ਕਿਊਟ ਵੀਡੀਓ ਸਾਂਝਾ ਕੀਤਾ ਹੈ ਤੇ ਨਾਲ ਹੀ ਲੰਬਾ ਚੌੜਾ ਮੈਸੇਜ ਪੋਸਟ ਕੀਤਾ ਹੈ । ਉਨ੍ਹਾਂ ਨੇ ਵਿਆਹ ਦੇ ਇੱਕ ਮਹੀਨਾ ਹੋਣ ਤੇ ਆਪਣੇ ਦਿਲ ਦੀਆਂ ਗੱਲਾਂ ਨੂੰ ਲਿਖਿਆ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਦੋਵੇਂ ਇੱਕ-ਦੂਜੇ ਦੇ ਫੈਸਲਿਆਂ ਦਾ ਸਤਿਕਾਰ ਕਰਦੇ ਹਾਂ । ਉਨ੍ਹਾਂ ਨੇ ਕਿਹਾ ਹੈ ਕਿ ਵਿਆਹ ਸਭ ਕੁਝ ਸਮਝਣ, ਸਤਿਕਾਰ ਕਰਨ, ਸਮਝੌਤਾ ਕਰਨ ਅਤੇ ਪਿਆਰ ਕਰਨ ਬਾਰੇ ਹੈ । ਦਰਸ਼ਕਾਂ ਨੂੰ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ । ਇੱਕ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ । yuzvinder and dhanshree enagement pic ਦੱਸ ਦਈਏ ਧਨਾਸ਼ਰੀ ਵਰਮਾ ਉਂਝ ਤਾਂ ਪੇਸ਼ੇ ਤੋਂ ਡਾਕਟਰ ਹੈ, ਪਰ ਉਨ੍ਹਾਂ ਨੇ ਡਾਂਸਰ ਦੇ ਤੌਰ ‘ਤੇ ਵੱਖਰੀ ਪਛਾਣ ਬਣਾਈ ਹੈ । ਉਹ ਆਪਣੀ ਇੱਕ ਡਾਂਸ ਕੰਪਨੀ ਵੀ ਚਲਾਉਂਦੀ ਹੈ । ਇਸ ਕਿਊਟ ਜੋੜੇ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਜਿਸ ਕਰਕੇ ਦੋਵਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ । inside pic of dhanshree verma    

0 Comments
0

You may also like