ਧਰਮਿੰਦਰ ਨੂੰ ਬੌਬੀ ਦਿਓਲ ਦੇ ਬਚਪਨ ਦੀ ਇਹ ਵੀਡੀਓ ਹੈ ਬੇਹੱਦ ਪਸੰਦ,ਵੀਡੀਓ ਸਾਂਝਾ ਕਰਕੇ ਖੋਲਿਆ ਇਹ ਰਾਜ਼

Written by  Shaminder   |  January 07th 2020 01:46 PM  |  Updated: January 07th 2020 01:46 PM

ਧਰਮਿੰਦਰ ਨੂੰ ਬੌਬੀ ਦਿਓਲ ਦੇ ਬਚਪਨ ਦੀ ਇਹ ਵੀਡੀਓ ਹੈ ਬੇਹੱਦ ਪਸੰਦ,ਵੀਡੀਓ ਸਾਂਝਾ ਕਰਕੇ ਖੋਲਿਆ ਇਹ ਰਾਜ਼

ਅਦਾਕਾਰ ਧਰਮਿੰਦਰ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਮੁੜ ਤੋਂ ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਨ੍ਹਾਂ ਦੀ ਸ਼ੂਟਿੰਗ ਅਤੇ ਪਰਿਵਾਰਿਕ ਰੁਝੇਵਿਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਕੰਮ ਅਤੇ ਪਰਿਵਾਰ ਨਾਲ ਤਾਲਮੇਲ ਬਿਠਾਉਦੇ ਸਨ ।

ਹੋਰ ਵੇਖੋ:ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣਾ ਅਦਾਕਾਰ ਧਰਮਿੰਦਰ ਨੂੰ ਹੈ ਪਸੰਦ, ਪ੍ਰਸ਼ੰਸਕਾਂ ਨੂੰ ਵੀ ਇਹ ਕੰਮ ਕਰਨ ਲਈ ਆਖਿਆ

https://www.instagram.com/p/B7ARK6MnjHI/

ਇਸ ਵੀਡੀਓ 'ਚ ਉਨ੍ਹਾਂ ਦਾ ਪੁੱਤਰ ਬੌਬੀ ਦਿਓਲ ਨਜ਼ਰ ਆ ਰਿਹਾ ਹੈ ।ਇਸ ਦੌਰਾਨ ਉਹ ਬੌਬੀ ਨਾਲ ਕੁਝ ਗੱਲਾਂ ਕਰ ਰਹੇ ਹਨ ।ਬੌਬੀ ਦਿਓਲ ਦੇ ਬਚਪਨ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B2EVMD5n67K/

ਇਸ ਵੀਡੀਓ 'ਚ ਬੌਬੀ ਬਹੁਤ ਹੀ ਕਿਊਟ ਨਜ਼ਰ ਆ ਰਹੇ ਨੇ,ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਨੇ ਲਿਖਿਆ ਕਿ 'ਬਹੁਤ ਖੂਬਸੂਰਤ ਯਾਦਾਂ,ਜਦੋਂ ਬੌਬੀ ਬਹੁਤ ਹੀ ਛੋਟਾ ਹੁੰਦਾ ਸੀ ਅਤੇ ਸਿਰਫ਼ ਤਿੰਨ ਬੰਗਲੇ ਸਾਡੇ ਕੋਲ ਸਨ ਜਿਨ੍ਹਾਂ ਨੂੰ ਜੁਹੂ ਜੇਵੀਪੀਡੀ ਸਕੀਮ ਦੇ ਤਹਿਤ ਖਰੀਦਿਆ ਗਿਆ ਸੀ"।

https://www.instagram.com/p/B1xoUd6n2E4/

ਦੱਸ ਦਈਏ ਕਿ ਧਰਮਿੰਦਰ ਏਨੀਂ ਦਿਨੀਂ ਆਪਣੇ ਫਾਰਮ ਹਾਊਸ 'ਤੇ ਜ਼ਿਆਦਾਤਰ ਸਮਾਂ ਗੁਜ਼ਾਰ ਰਹੇ ਹਨ ਅਤੇ ਅਕਸਰ ਉੱਥੋਂ ਦੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network