ਅਦਾਕਾਰ ਧਰਮਿੰਦਰ ਆਪਣੀ ਧੀ ਅਤੇ ਨਵਜੰਮੀ ਦੋਹਤੀ ਦਾ ਹਾਲ ਚਾਲ ਜਾਨਣ ਪੁੱਜੇ ਹਸਪਤਾਲ
ਅਦਾਕਾਰ ਧਰਮਿੰਦਰ ਨਾਨਾ ਬਣ ਚੁੱਕੇ ਹਨ ਉਨ੍ਹਾਂ ਦੀ ਧੀ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਈਸ਼ਾ ਦਿਓਲ ਅਤੇ ਨਵਜੰਮੀ ਦੋਹਤੀ ਨੂੰ ਵੇਖਣ ਲਈ ਧਰਮਿੰਦਰ ਅਤੇ ਹੇਮਾ ਮਾਲਿਨੀ ਹਸਪਤਾਲ 'ਚ ਪਹੁੰਚੇ । ਦੋਨਾਂ ਦੀ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜਿਸ 'ਚ ਦੋਵੇਂ ਈਸ਼ਾ ਦਿਓਲ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਹਨ ।
ਹੋਰ ਵੇਖੋ:Search ਧਰਮਿੰਦਰ ਧਰਮਿੰਦਰ ਦਿਓਲ ਆਪਣੀ ਖੇਤੀ ਨੂੰ ਵੇਖ ਹਰ ਤਰ੍ਹਾਂ ਦੇ ਦੁੱਖਾਂ ਨੂੰ ਭੁੱਲ ਜਾਂਦੇ ਹਨ,ਵੀਡੀਓ ਕੀਤਾ ਸਾਂਝਾ
https://www.instagram.com/p/BykEdTJAiOd/?igshid=1qeps8vn6i9p1
ਦੱਸ ਦਈਏ ਕਿ ਈਸ਼ਾ ਦਿਓਲ ਦੇ ਘਰ ਕੱਲ੍ਹ ਇੱਕ ਧੀ ਨੇ ਜਨਮ ਲਿਆ ਸੀ । ਜਿਸ ਦੀ ਜਾਣਕਾਰੀ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਦਿੱਤੀ ਸੀ ।ਦੱਸ ਦਈਏ ਕਿ ਉਨ੍ਹਾਂ ਦੀ ਵੱਡੀ ਧੀ ਰਾਧਿਆ ਤੋਂ ਬਾਅਦ ਉਨ੍ਹਾਂ ਦੇ ਘਰ ਦੂਜੀ ਧੀ ਨੇ ਜਨਮ ਲਿਆ ਹੈ ।ਈਸ਼ਾ ਦਿਓਲ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਦੇ ਜ਼ਰੀਏ ਆਪਣੀ ਬੱਚੀ ਦੇ ਨਾਂਅ ਬਾਰੇ ਦੱਸਿਆ ਹੈ ਅਤੇ ਇੱਕ ਪੋਸਟ ਪਾਈ ਹੈ ।
https://www.instagram.com/p/ByjjuPjHD_s/
ਦੱਸ ਦਈਏ ਕਿ ਕਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਇਸ ਤੋਂ ਇਲਾਵਾ ਈਸ਼ਾ ਨੇ ਜਨਵਰੀ 'ਚ ਆਪਣੀ ਪ੍ਰੈਗਨੇਂਸੀ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ । ਈਸ਼ਾ ਦਿਓਲ ਅਤੇ ਭਰਤ ਤਖਤਾਨੀ ਦਾ ਵਿਆਹ ਕੁਝ ਸਮਾਂ ਪਹਿਲਾਂ ਹੋਇਆ ਸੀ ।