ਇੱਕ ਪ੍ਰੋਗਰਾਮ ‘ਚ ਜਦੋਂ ਬੌਬੀ ਦਿਓਲ ਆਪਣੇ ਪਿਤਾ ਨੂੰ ਲੈ ਕੇ ਹੋ ਗਏ ਸੀ ਇਮੋਸ਼ਨਲ, ਧਰਮਿੰਦਰ ਨੇ ਫੋਟੋ ਸ਼ੇਅਰ ਕਰਕੇ ਦੱਸਿਆ ਪੂਰਾ ਕਿੱਸਾ

Written by  Lajwinder kaur   |  August 14th 2020 10:27 AM  |  Updated: August 14th 2020 10:27 AM

ਇੱਕ ਪ੍ਰੋਗਰਾਮ ‘ਚ ਜਦੋਂ ਬੌਬੀ ਦਿਓਲ ਆਪਣੇ ਪਿਤਾ ਨੂੰ ਲੈ ਕੇ ਹੋ ਗਏ ਸੀ ਇਮੋਸ਼ਨਲ, ਧਰਮਿੰਦਰ ਨੇ ਫੋਟੋ ਸ਼ੇਅਰ ਕਰਕੇ ਦੱਸਿਆ ਪੂਰਾ ਕਿੱਸਾ

ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਆਪਣੀ ਪੁਰਾਣੀ ਯਾਦਾਂ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

 ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਬੇਟੇ ਬੌਬੀ ਦਿਓਲ ਤੇ ਸੰਨੀ ਦਿਓਲ ਦੇ ਨਾਲ ਦਿਖਾਈ ਦੇ ਰਹੇ ਨੇ । ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਕਿਸੇ ਪ੍ਰੋਗਰਾਮ ‘ਚ, ਬੌਬ (ਬੌਬੀ ਦਿਓਲ) ਕੁਝ ਇਮੋਸ਼ਨਲ ਹੋ ਗਿਆ ਸੀ ‘ਮੇਰੇ ਪਾਪਾ ਵਰਗਾ ਹੋਰ ਕੋਈ ਨਹੀਂ ਹੈ’..ਮੈਂ ਬਹੁਤ ਖ਼ੁਸ਼ਕਿਸਮਤ ਹਾਂ ਜੋ ਮੈਨੂੰ ਅਜਿਹੇ ਬੱਚੇ ਮਿਲੇ ਨੇ’ ਤੇ ਨਾਲ ਹੀ ਉਨ੍ਹਾਂ ਨੇ ਕਿਸ ਤੇ ਹੱਥ ਜੋੜੇ ਵਾਲਾ ਇਮੋਜ਼ੀ ਪੋਸਟ ਕੀਤੇ ਹਨ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਜੇ ਗੱਲ ਧਰਮਿੰਦਰ ਦੀ ਤਾਂ ਉਹ ਆਪਣਾ ਜ਼ਿਆਦਾ ਸਮਾਂ ਆਪਣੇ ਫਾਰਮ ਹਾਊਸ ਉੱਤੇ ਹੀ ਬਿਤਾਉਂਦੇ ਨੇ । ਉਹ ਆਪਣੇ ਫਾਰਮ ਹਾਊਸ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ । ਜਿਸ ‘ਚ ਉਹ ਅਕਸਰ ਆਪਣੇ ਫਾਰਮ ਹਾਊਸ ਵਿੱਚ ਲੱਗੇ ਰੁੱਖਾਂ ਅਤੇ ਫਲਾਂ ਵਾਲੇ ਬੂਟਿਆਂ ਦੀਆਂ ਵੀਡੀਓ ਆਪਣੇ ਫੈਨਸ ਨਾਲ ਸਾਂਝੀਆਂ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network