
Dharmendra news: ਅਦਾਕਾਰ ਧਰਮਿੰਦਰ ਜੋ ਕਿ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ‘ਤੇ ਬਿਤਾਉਂਦੇ ਹਨ। ਜਿੱਥੋਂ ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਧਰਮਿੰਦਰ ਦੀ ਇੱਕ ਪਰਿਵਾਰਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਗਾਇਕ ਕੁਲਵਿੰਦਰ ਬਿੱਲਾ ਨੇ ਪਤਨੀ ਰਾਵੀ ਕੌਰ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ, ਸਾਹਮਣੇ ਆਈਆਂ ਤਸਵੀਰਾਂ

ਧਰਮਿੰਦਰ ਦੇ ਪੁੱਤਰ ਤੇ ਐਕਟਰ ਬੌਬੀ ਦਿਓਲ ਨੇ ਲੋਹੜੀ ਮੌਕੇ ਉੱਤੇ ਆਪਣੇ ਪਿਤਾ ਦੇ ਨਾਲ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਸੀ। ਜਿਸ ਵਿੱਚ ਬਾਲੀਵੁੱਡ ਦੇ ਹੀਮੈਨ ਨਾਲ ਮਸ਼ਹੂਰ ਧਰਮਿੰਦਰ ਆਪਣੇ ਪੋਤਿਆਂ ਦੇ ਨਾਲ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਦੇਖ ਸਕਦੇ ਹੋ ਧਰਮਿੰਦਰ ਦੇ ਇੱਕ ਪਾਸੇ ਕਰਨ ਤੇ ਰਾਜਵੀਰ ਤੇ ਦੂਜੇ ਪਾਸੇ ਬੌਬੀ ਤੇ ਆਰਿਆਮਨ ਨਜ਼ਰ ਆ ਰਹੇ ਹਨ। ਸਾਰੇ ਜਣੇ ਕੈਮਰੇ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਸ ਪੋਸਟ ਉੱਤੇ ਬਾਲੀਵੁੱਡ ਦੇ ਕਈ ਸਿਤਾਰੇ ਤੇ ਪ੍ਰਸ਼ੰਸਕ ਕਮੈਂਟ ਕਰਕੇ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ।
ਬੌਬੀ ਦਿਓਲ ਅਤੇ ਧਰਮਿੰਦਰ ਦੇ ਪ੍ਰਸ਼ੰਸਕ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਆਪਣੀ ਟਿੱਪਣੀ ਵਿੱਚ ਲਿਖਿਆ, ਇੰਨੇ ਸਾਰੇ ਸੁਪਰਸਟਾਰ ਇਕੱਠੇ। ਦੂਜੇ ਨੇ ਲਿਖਿਆ, ਖੂਬਸੂਰਤ ਤਸਵੀਰ। ਬੌਬੀ ਦਿਓਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਸਾਊਥ ਸਿਨੇਮਾ ਦੀਆਂ ਫਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। ਉੱਧਰ ਧਰਮਿੰਦਰ ਵੀ ਆਲੀਆ ਤੇ ਰਣਵੀਰ ਸਿੰਘ ਦੇ ਨਾਲ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਫ਼ਿਲਮ ਵਿੱਚ ਨਜ਼ਰ ਆਉਣਗੇ।