ਸੁਦੇਸ਼ ਲਹਿਰੀ ਨੇ ਆਪਣੇ ਚੱਕਰਾਂ ਬਾਰੇ ਦਸਿਆ ਜਸਵਿੰਦਰ ਭੱਲਾ ਨੂੰ, ਵੇਖੋ ਵੀਡੀਓ

Written by  Gourav Kochhar   |  May 25th 2018 10:34 AM  |  Updated: May 25th 2018 10:34 AM

ਸੁਦੇਸ਼ ਲਹਿਰੀ ਨੇ ਆਪਣੇ ਚੱਕਰਾਂ ਬਾਰੇ ਦਸਿਆ ਜਸਵਿੰਦਰ ਭੱਲਾ ਨੂੰ, ਵੇਖੋ ਵੀਡੀਓ

ਪੰਜਾਬੀ ਫਿਲਮਾਂ 'ਚ ਕਹਾਵਤਾਂ ਦਾ ਜ਼ਿਕਰ ਹੋਣਾ ਆਮ ਜਿਹੀ ਗੱਲ ਹੈ ਪਰ ਕਹਾਵਤ ਨੂੰ ਤੋੜ-ਮਰੋੜ ਕੇ ਫਨੀ ਅੰਦਾਜ਼ 'ਚ ਕਿਵੇਂ ਪੇਸ਼ ਕਰਨਾ ਹੈ, ਇਹ ਜਸਵਿੰਦਰ ਭੱਲਾ ਹੀ ਦੱਸ ਸਕਦੇ ਹਨ। ਹਾਲ ਹੀ 'ਚ 'ਕੈਰੀ ਆਨ ਜੱਟਾ 2 Carry On Jatta 2' ਫਿਲਮ ਦਾ ਨਵਾਂ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਸੀ। ਜਿਸ ਵਿਚ ਜਸਵਿੰਦਰ ਭੱਲਾ ਬਿੰਨੂ ਢਿੱਲੋਂ ਨੂੰ ਭੈੜੇ ਭੈੜੇ ਐਕਸ਼ਨ ਕਰਨ ਤੋਂ ਰੋਕ ਰਹੇ ਹਨ | ਇਸ ਡਾਇਲਾਗ ਨੂੰ ਲੋਕਾਂ ਨੇ ਯੂ-ਟਿਊਬ ਤੇ ਬਹੁਤ ਪਸੰਦ ਕਿੱਤਾ ਹੈ ਅਤੇ ਕਈ ਲੋਕ ਇਸ ਡਾਇਲੋਗ ਨੂੰ ਆਪਣੇ ਅੰਦਾਜ਼ ਵਿਚ ਕਰ ਕੇ ਸੋਸ਼ਲ ਮੀਡਿਆ ਸਾਈਟ ਤੇ ਸਾਂਝਾ ਕਰ ਰਹੇ ਹਨ | ਪਰ ਹੁਣ ਇਹ ਡਾਇਲੋਗ ਇਨ੍ਹਾਂ ਜ਼ਿਆਦਾ ਮਸ਼ਹੂਰ ਹੋ ਗਿਆ ਹੈ ਕਿ ਸਿਰਫ਼ ਫੈਨਸ ਹੀ ਨਹੀਂ ਕਈ ਕਲਾਕਾਰ ਵੀ ਇਸ ਡਾਇਲੋਗ ਦੀ ਨਕਲ ਕਰਕੇ ਵੀਡੀਓ ਬਣਾ ਰਹੇ ਹਨ |

carry on jatta 2

ਹਾਲ ਹੀ ਵਿਚ ਇਕ ਪੰਜਾਬੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਡਾਇਲੋਗ ਦੀ ਵੀਡੀਓ ਬਣਾ ਕੇ ਸੱਭ ਨਾਲ ਸਾਂਝਾ ਕਿੱਤੀ ਹੈ | ਤੁਹਾਨੂੰ ਦਸ ਦੇਈਏ ਕਿ ਕਵਿਤਾ ਇਕ ਪੰਜਾਬੀ ਫ਼ਿਲਮ ਵਿਚ ਵੀ ਆਪਣੀ ਭੂਮਿਕਾ ਨਿਭਾ ਚੁੱਕੀ ਹੈ ਜਿਸਦਾ ਨਾਮ ਹੈ ਵੇਖ ਬਰਾਤਾਂ ਚਲੀਆਂ |

ਇਸ ਤੋਂ ਇਲਾਵਾ ਇਕ ਹੋਰ ਵੀਡੀਓ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿਚ ਮਸ਼ਹੂਰ ਕਾਮੇਡੀਅਨ ਸੁਦੇਸ਼ ਲਹਿਰੀ ਅਤੇ ਜਸਵਿੰਦਰ ਭੱਲਾ ਇਸ ਡਾਇਲੋਗ ਦੀ ਨਕਲ ਕਰ ਰਹੇ ਹਨ | ਲੋਕਾਂ ਅਤੇ ਕਲਾਕਾਰਾਂ ਵਿਚ ਇਸ ਫ਼ਿਲਮ ਨੂੰ ਲੈ ਕੇ ਜੋ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਉਸਤੋਂ ਤਾਂ ਜਾਪਦਾ ਹੈ ਕਿ ਫ਼ਿਲਮ ਜਰੂਰ ਕੋਈ ਰਿਕਾਰਡ ਬਣਾਵੇਗੀ |

ਗਿੱਪੀ ਗਰੇਵਾਲ ਫਿਲਮ ਦੀ ਟੀਮ ਨਾਲ ਇਨ੍ਹੀਂ ਦਿਨੀਂ 'ਕੈਰੀ ਆਨ ਜੱਟਾ 2 Carry On Jatta 2' ਦੀ ਰੱਜ ਕੇ ਪ੍ਰਮੋਸ਼ਨ ਕਰ ਰਹੇ ਹਨ। ਪ੍ਰਮੋਸ਼ਨ ਦੇ ਸਿਲਸਿਲੇ 'ਚ ਫਿਲਮ ਦੀ ਟੀਮ ਪੀਟੀਸੀ ਪੰਜਾਬੀ ਦੇ ਸਟੂਡੀਓ ਵਿਚ ਵੀ ਆਪਣੀ ਦਸਤਕ ਦੇ ਚੁੱਕੀ ਹੈ | ਫਿਲਮ 'ਚ ਗਿੱਪੀ ਗਰੇਵਾਲ Gippy Grewal, ਸੋਨਮ ਬਾਜਵਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ ਸਾਲ 2012 'ਚ ਆਈ ਸੁਪਰਹਿੱਟ ਪੰਜਾਬੀ ਫਿਲਮ 'ਕੈਰੀ ਆਨ ਜੱਟਾ Carry On Jatta' ਦਾ ਸੀਕੁਅਲ ਹੈ। ਪਹਿਲੀ ਫਿਲਮ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਉਦੋਂ ਤੋਂ ਹੀ ਇਸ ਦੇ ਸੀਕੁਅਲ ਦੀ ਉਡੀਕ ਕੀਤੀ ਜਾ ਰਹੀ ਸੀ। ਫਿਲਮ 1 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ।

carry on jatta


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network