ਹਾਂ ਜੀ ਕਿਵੇਂ ਦਾ ਲੱਗਿਆ ਤੁਹਾਨੂੰ ਬੱਬੂ ਮਾਨ ਤੇ ਸ਼ਿਪਰਾ ਗੋਇਲ ਦਾ ਪਹਿਲਾ ਹਿੰਦੀ ਗੀਤ ‘Itna Pyaar Karunga’

written by Lajwinder kaur | May 25, 2022

ਲਓ ਜੀ ਇੰਤਜ਼ਾਰ ਹੋਇਆ ਖ਼ਤਮ ਤੇ ਬੱਬੂ ਮਾਨ ਤੇ ਸ਼ਿਪਰਾ ਗੋਇਲ ਦਾ ਰੋਮਾਂਟਿਕ ਗੀਤ ਰਿਲੀਜ਼ ਹੋ ਗਿਆ ਹੈ। ਇਸ ਡਿਊਟ ਗੀਤ  'ਇਤਨਾ ਪਿਆਰ ਕਰੂਗਾ' Itna Pyaar Karunga ਨੂੰ ਦੋਵਾਂ ਸਿੰਗਰਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਪੜ੍ਹੋ : ਖੁੱਲੀ ਲਾੜੇ ਦੀ ਪੋਲ, ਸੱਤ ਫੇਰੇ ਲੈਣ ਤੋਂ ਪਹਿਲਾਂ ਡਿੱਗੀ ਵਿੱਗ, ਗੰਜਾ ਪਤੀ ਦੇਖ ਕੇ ਲਾੜੀ ਨੇ ਕੀਤਾ ਵਿਆਹ ਤੋਂ ਇਨਕਾਰ, ਜਾਣੋ ਮਾਮਲਾ

inside image of babbu maan

ਦੱਸ ਦਈਏ ਦੋਵਾਂ ਸਿੰਗਰਾਂ ਦਾ ਇਕੱਠੇ ਇਹ ਪਹਿਲਾ ਹਿੰਦੀ ਗੀਤ ਹੈ। ਨਵੇਂ ਗੀਤ ਇਤਨਾ ਪਿਆਰ ਕਰੂਗਾ Itna Pyaar Karunga ਦੋ ਪਿਆਰ ਕਰਨ ਵਾਲਿਆਂ ਦੇ ਦਿਲ ਦਾ ਹਾਲ ਬਿਆਨ ਕਰ ਰਿਹਾ ਹੈ।

ਇਸ ਗੀਤ ਦੇ ਬੋਲ ਕੁਨਾਲ ਵਰਮਾ ਨੇ ਲਿਖੇ ਨੇ ਤੇ ਮਿਊਜ਼ਿਕ ਅਭਿਜੀਤ ਵਾਘਾਨੀ ਵੱਲੋਂ ਤਿਆਰ ਕੀਤਾ ਗਿਆ ਹੈ। Blue Beat Studios ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।

ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ਚ ਚੱਲ ਰਿਹਾ ਹੈ। ਦਰਸ਼ਕਾਂ ਨੂੰ ਦੋਵਾਂ ਸਿੰਗਰਾਂ ਦਾ ਇਹ ਵੱਖਰਾ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

Babbu Maan and Shipra Goyal’s song ‘Itna Pyaar Karunga’ get release date (3) Image Source: Instagram

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਬੱਬੂ ਮਾਨ ਦੀ ਲੰਬੀ ਚੌੜੀ ਫੈਨ ਫਾਲਵਿੰਗ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵਾਹ ਵਾਹੀ ਖੱਟ ਚੁੱਕੇ ਹਨ।

babbu maan image

ਬਹੁਤ ਜਲਦ ਉਹ ‘ਸੁੱਚਾ ਸੂਰਮਾ’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਉੱਧਰ ਜੇ ਗੱਲ ਕਰੀਏ ਸ਼ਿਪਰਾ ਗੋਇਲ ਦੀ ਤਾਂ ਉਹ ਵੀ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।

ਹੋਰ ਪੜ੍ਹੋ : ਕਾਨਸ 2022 'ਤੇ ਦੀਪਿਕਾ ਪਾਦੁਕੋਣ ਦੀ ਰੈਟਰੋ ਲੁੱਕ ਅਤੇ ਅਦਿਤੀ ਰਾਓ ਹੈਦਰੀ ਦਾ ਸ਼ਾਹੀ ਲੁੱਕ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਤਸਵੀਰਾਂ

Latest Hindi Song 2022

You may also like