ਦਿਲਜੀਤ ਦੋਸਾਂਝ ਵੀ ਹੋਏ ਚਰਚਿਤ ਹਰਿਆਣਵੀ ਗੀਤ 'ਜਿਪਸੀ' ਦੇ ਫੈਨ, ਸਾਂਝਾ ਕੀਤਾ ਮਜ਼ੇਦਾਰ ਵੀਡੀਓ

written by Lajwinder kaur | September 20, 2022

Diljit Dosanjh's Viral Video: ਦਿਲਜੀਤ ਦੋਸਾਂਝ ਪੰਜਾਬ ਦਾ ਮਸ਼ਹੂਰ ਗਾਇਕ ਅਤੇ ਅਦਾਕਾਰ ਹੈ। ਦਿਲਜੀਤ ਦੀ ਫੈਨ ਫਾਲੋਇੰਗ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ ਹੈ। ਉਨ੍ਹਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਮੌਜੂਦ ਹਨ। ਦਿਲਜੀਤ ਦੋਸਾਂਝ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆਉਂਦੇ ਹਨ।

ਉਹ ਅਕਸਰ ਇੱਥੇ ਆਪਣੀਆਂ ਕਾਮੇਡੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਸਿਲਸਿਲੇ 'ਚ ਦਿਲਜੀਤ ਦੋਸਾਂਝ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਇੱਕ ਫਨੀ ਵੀਡੀਓ ਸ਼ੇਅਰ ਕੀਤਾ ਸੀ, ਜਿਸ 'ਚ ਉਹ ਹਰਿਆਣਾ ਦੇ ਮਸ਼ਹੂਰ ਗੀਤ ਜਿਪਸੀ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦਿਲਜੀਤ ਦੀ ਇਸ ਵੀਡੀਓ 'ਤੇ ਲੋਕਾਂ ਨੇ ਕਾਫੀ ਪਿਆਰ ਜਤਾਇਆ ਸੀ।

ਹੋਰ ਪੜ੍ਹੋ : ਸਾਊਥ ਦੇ ਇਸ ਅਦਾਕਾਰ ਨੂੰ ਡੇਟ ਕਰਨਾ ਚਾਹੁੰਦੀ ਹੈ ਸਾਰਾ ਅਲੀ ਖ਼ਾਨ? ਨਾਮ ਸੁਣ ਕੇ ਹਰ ਕੋਈ ਹੋ ਰਿਹਾ ਹੈ ਹੈਰਾਨ

viral video of diljit dosanjh image source instagram

ਦਿਲਜੀਤ ਦੋਸਾਂਝ ਵਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ 'ਚ ਉਹ ਕੇਲੇ ਨੂੰ ਕੱਟਦੇ ਹੋਏ ਅਤੇ ਫਿਰ ਕੇਲਾ ਕੱਟ ਕੇ ਨਾਸ਼ਤਾ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਹਰਿਆਣਾ ਦੀ ਮਸ਼ਹੂਰ ਗੀਤ 'ਜਿਪਸੀ' 'ਤੇ ਡਾਂਸ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ 'ਤੇ ਦਿਲਜੀਤ ਜਿਸ ਤਰ੍ਹਾਂ ਮਸਤੀ ਨਾਲ ਡਾਂਸ ਕਰ ਰਹੇ ਹਨ, ਉਹ ਦੇਖਣ ਯੋਗ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ ਹੈ, 'ਹੋ ਸੇ ਜੌਬ ਸਰਕਾਰੀ...ਔਰ ਕਾਮ ਰਿਸਕਲੀ...😁'। ਕੈਪਸ਼ਨ ਦੇ ਨਾਲ ਉਨ੍ਹਾਂ ਨੇ ਗੀਤ ਦੇ ਗਾਇਕਾ ਜੀਡੀ ਕੌਰ ਤੇ ਇਸ ਗੀਤ ਦੀ ਮਾਡਲ ਪ੍ਰਾਂਜਲ ਦਹੀਆ ਨੂੰ ਵੀ ਟੈਗ ਕੀਤਾ ਹੈ। ਦਿਲਜੀਤ ਦੇ ਇਸ ਵੀਡੀਓ ਨੂੰ ਹੁਣ ਤੱਕ 6 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਵੀਡੀਓ 'ਤੇ ਲੋਕਾਂ ਦੀਆਂ ਮਜ਼ਾਕੀਆ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

Neelu Kohli and Diljit Dosanjh Image Source Youtube

ਵੀਡੀਓ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਹਾਹਾਹਾਹਾ ਜ਼ਬਰਦਸਤ'। ਤਾਂ ਉੱਥੇ ਇੱਕ ਹੋਰ ਯੂਜ਼ਰ ਨੇ ਲਿਖਿਆ, 'ਹਾਹਾਹਾ ਹਾਹਾਹਾ ਮਜ਼ਾਕੀਆ ਡਾਂਸ ਸਟੈਪ'। ਉਥੇ ਹੀ ਕੁਝ ਲੋਕ ਪ੍ਰਾਂਜਲ ਦਹੀਆ ਨੂੰ ਟੈਗ ਕਰਦੇ ਹੋਏ ਵੀ ਦੇਖਿਆ ਗਿਆ ਕਿ ਉਹ ਵੀ ਇਸ ਵੀਡੀਓ ਨੂੰ ਦੇਖਣ। ਦਿਲਜੀਤ ਵੀ ਉਨ੍ਹਾਂ ਦੇ ਫੈਨ ਬਣ ਗਏ ਹਨ।

image source instagram

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਜੋਗੀ ਨੈਟਫਿਲਕਸ ਉੱਤੇ ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫ਼ਿਲਮ ਬਾਬੇ ਭੰਗੜਾ ਪਾਉਂਦੇ ਨੇ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ।

 

 

View this post on Instagram

 

A post shared by DILJIT DOSANJH (@diljitdosanjh)

You may also like