ਦਿਲਪ੍ਰੀਤ ਢਿੱਲੋਂ ਨੇ ਵੀਡੀਓ ਸਾਂਝਾ ਕਰਕੇ ਆਪਣੇ ਰਿਸ਼ਤੇ ਨੂੰ ਲੈ ਕੇ ਆਖੀ ਇਹ ਗੱਲ

Written by  Shaminder   |  June 04th 2020 11:51 AM  |  Updated: June 04th 2020 11:57 AM

ਦਿਲਪ੍ਰੀਤ ਢਿੱਲੋਂ ਨੇ ਵੀਡੀਓ ਸਾਂਝਾ ਕਰਕੇ ਆਪਣੇ ਰਿਸ਼ਤੇ ਨੂੰ ਲੈ ਕੇ ਆਖੀ ਇਹ ਗੱਲ

ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦੇ ਰਿਸ਼ਤੇ ‘ਚ ਪਈ ਦਰਾਰ ਤੋਂ ਬਾਅਦ ਦੋਵਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ।ਦਿਲਪ੍ਰੀਤ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਆਪਣੀ ਪਤਨੀ ਅੰਬਰ ਧਾਲੀਵਾਲ ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ “ਜੱਟ ਦੀ ਪਸੰਦ ਆ ਏਦਾਂ ਥੋੜੀ ਕਿਤੇ ਜਾਣ ਦਊ” ।

https://www.instagram.com/p/CA8X2nhHWv1/?igshid=dt21xhkox6u1

ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਨੇ ।ਕੋਈ ਪ੍ਰਸ਼ੰਸਕ ਉਨ੍ਹਾਂ ਨੂੰ ਹੌਸਲਾ ਦੇ ਰਿਹਾ ਹੈ ਕਿ ਜਲਦ ਹੀ ਸਭ ਕੁਝ ਠੀਕ ਹੋ ਜਾਵੇਗਾ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅੰਬਰ ਧਾਲੀਵਾਲ ਨੇ ਦਿਲਪ੍ਰੀਤ ਦੇ ਨਾਲ ਆਪਣੇ ਰਿਸ਼ਤੇ ਨੂੰ ਤੋੜਨ ਦੀ ਗੱਲ ਆਖੀ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸਨ ।

https://www.instagram.com/p/B83Ch0fHuCX/

ਜਿਸ ਤੋਂ ਬਾਅਦ ਗਾਇਕ ਨੇ ਇੱਕ ਵੀਡੀਓ ਸਾਂਝਾ ਕਰਕੇ ਕਿਹਾ ਸੀ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਅਤੇ ਆਪਸੀ ਰਿਸ਼ਤਿਆਂ ‘ਚ ਕੁਝ ਗਲਤ ਫਹਿਮੀਆਂ ਹੋ ਜਾਂਦੀਆਂ ਨੇ । ਉਨ੍ਹਾਂ ਦੇ ਰਿਸ਼ਤੇ ‘ਚ ਵੀ ਕੁਝ ਗਲਤ ਫਹਿਮੀਆਂ ਹਨ ਜਿਨ੍ਹਾਂ ਨੂੰ ਉਹ ਜਲਦ ਹੀ ਦੂਰ ਕਰ ਲੈਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network