ਬਾਲੀਵੁੱਡ 'ਚ ਪੰਜਾਬੀਆਂ ਦਾ ਦਬਦਬਾ,ਪੰਜਾਬੀ ਰੰਗਾਂ ਨਾਲ ਸੱਜੇ ਗੀਤ 'ਦੁਆ ਕਰੋ ਮੇਰੇ ਲਈ' 'ਚ ਲੱਗਿਆ ਬੋਹੇਮੀਆ ਦੇ ਰੈਪ ਦਾ ਤੜਕਾ

written by Shaminder | January 18, 2020

ਬਾਲੀਵੁੱਡ 'ਚ ਪੰਜਾਬੀਆਂ ਦਾ ਦਬਦਬਾ ਕਈ ਦਹਾਕਿਆਂ ਤੋਂ ਚਲਿਆ ਆ ਰਿਹਾ ਹੈ ਅਤੇ ਅੱਜ ਦੇ ਦੌਰ 'ਚ ਪੰਜਾਬ ਅਤੇ ਪੰਜਾਬੀ ਕਲਚਰ ਨੂੰ ਧਿਆਨ 'ਚ ਰੱਖਦੇ ਹੋਏ ਕਈ ਫ਼ਿਲਮਾਂ ਆ ਰਹੀਆਂ ਹਨ । ਇਸ ਦੇ ਨਾਲ ਹੀ ਪੰਜਾਬੀ ਗਾਇਕਾਂ ਦਾ ਦਬਦਬਾ ਵੀ ਇੰਡਸਟਰੀ 'ਤੇ ਵੱਧਦਾ ਜਾ ਰਿਹਾ ਹੈ । ਬੀਤੇ ਦਿਨ ਜੈਜ਼ੀ ਬੀ ਦਾ ਗੀਤ 'ਜਿੰਨੇ ਮੇਰਾ ਦਿਲ ਲੁੱਟਿਆ' ਗੀਤ ਆਇਆ ਸੀ । ਹੋਰ ਵੇਖੋ:ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਹੈ ਸਿੱਧੂ ਮੂਸੇਵਾਲਾ ਦਾ ਵੱਡਾ ਫੈਨ, ਵੀਡੀਓ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ ਅੰਦਾਜ਼ਾ ਜਿਸ ਨੂੰ ਫ਼ਿਲਮ ਜਵਾਨੀ ਜਿੰਦਾਬਾਦ 'ਚ ਸੈਫ ਅਲੀ ਖ਼ਾਨ 'ਤੇ ਫ਼ਿਲਮਾਇਆ ਗਿਆ ਸੀ । ਇਸ ਤੋਂ ਇਲਾਵਾ ਹੁਣ ਸਟ੍ਰੀਟ ਡਾਂਸਰ ਫ਼ਿਲਮ 'ਚ ਪੰਜਾਬੀ ਗੀਤਾਂ ਦਾ ਤੜਕਾ ਵੇਖਣ ਨੂੰ ਮਿਲ ਰਿਹਾ ਹੈ । ਬੀਤੇ ਦਿਨ ਇਸੇ ਫ਼ਿਲਮ ਦਾ ਇੱਕ ਗੀਤ ਵਰੁਣ ਧਵਨ ਦੀ ਫ਼ਿਲਮ 'ਸਟ੍ਰੀਟ ਡਾਂਸਰ ਥ੍ਰੀ ਡੀ' 'ਚ ਗੁਰੂ ਰੰਧਾਵਾ ਦੇ ਗੀਤ 'ਲਾਹੌਰ' ਨੂੰ ਵਰੁਣ ਧਵਨ,ਨੌਰਾ ਫਤੇਹੀ ਅਤੇ ਸ਼ਰਧਾ ਕਪੂਰ 'ਤੇ ਫ਼ਿਲਮਾਇਆ ਗਿਆ ਸੀ ਅਤੇ ਹੁਣ ਮੁੜ ਤੋਂ ਪੰਜਾਬੀ ਰੰਗਤ ਨਾਲ ਸੱਜਿਆ ਗੀਤ 'ਅੱਜ ਕੋਈ ਦੁਆ ਕਰੋ' ਰਿਲੀਜ਼ ਹੋਇਆ ਹੈ । https://www.instagram.com/p/B7EIo09DXk0/ ਇਸ ਗੀਤ 'ਚ ਰੈਪਰ ਬੋਹੇਮੀਆ ਨੇ ਆਪਣੇ ਰੈਪ ਦਾ ਤੜਕਾ ਲਗਾਇਆ ਹੈ ।ਇਸ ਗੀਤ ਨੂੰ ਵਰੁਣ ਧਵਨ ਸ਼ਰਧਾ ਕਪੂਰ ਸਣੇ ਫ਼ਿਲਮ ਦੇ ਹੋਰ ਕਈ ਕਿਰਦਾਰਾਂ 'ਤੇ ਫ਼ਿਲਮਾਇਆ ਗਿਆ ਹੈ ।ਗੀਤ ਨੂੰ ਅਰਿਜੀਤ ਸਿੰਘ,ਸਚਿਨ ਜਿਗਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਹ ਇੱਕ ਸੈਡ ਸੌਂਗ ਹੈ,ਜਿਸਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।  

0 Comments
0

You may also like