ਈਡੀ ਨੇ ਫ਼ਿਲਮ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਦੇ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਕੀਤਾ ਦਰਜ

written by Shaminder | July 20, 2022

ਈਡੀ ਨੇ ਫ਼ਿਲਮ ਪ੍ਰੋਡਿਊਸਰ ਪ੍ਰੇਰਣਾ ਅਰੋੜਾ (Prerna Arora) ਦੇ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ ।ਪ੍ਰੇਰਣਾ ਅਰੋੜਾ  ਅਕਸ਼ੇ ਕੁਮਾਰ ਤੋਂ ਲੈ ਕੇ ਸ਼ਾਹਿਦ ਕਪੂਰ ਅਤੇ ਅਨਿਲ ਕਪੂਰ ਵਰਗੇ ਸਿਤਾਰਿਆਂ ਦੀਆਂ ਫ਼ਿਲਮਾਂ ਪ੍ਰੋਡਿਊਸ ਕਰ ਚੁੱਕੀ ਹੈ । ਪ੍ਰੇਰਣਾ ਨੇ ਰੁਸਤਮ, ਟਾਇਲਟ: ਇੱਕ ਪ੍ਰੇਮ ਕਥਾ, ਪੈਡਮੈਨ, ਪਰੀ ਸਣੇ ਕਈ ਫ਼ਿਲਮਾਂ ਨੂੰ ਪ੍ਰੋਡਿਊਸ ਕੀਤਾ ਹੈ । ਨਿਊਜ਼ ਏਜੰਸੀ ਏਐੱਨਆਈ ਦੇ ਵੱਲੋਂ ਵੀ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਗਿਆ ਹੈ ।

Trouble mounts for 'Kedarnath' producer Prerna Arora as ED registers money laundering case against her Image Source: Twitter

ਹੋਰ ਪੜ੍ਹੋ : ਨਿਸ਼ਾ ਬਾਨੋ ਨਵੀਂ ਫ਼ਿਲਮ ‘ਪਿਆਰ ਹੈ ਡਰਾਮਾ’ ‘ਚ ਆਏਗੀ ਨਜ਼ਰ, ਅਦਾਕਾਰਾ ਨੇ ਫਸਟ ਲੁੱਕ ਕੀਤਾ ਸਾਂਝਾ

ਦੱਸ ਦਈਏ ਕਿ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ‘ਚ ਪ੍ਰੇਰਣਾ ਅਰੋੜਾ ਪਹਿਲਾਂ ਵੀ ਅੱਠ ਮਹੀਨੇ ਦੀ ਜੇਲ੍ਹ ਕੱਟ ਕੇ ਆ ਚੁੱਕੀ ਹੈ । ੨੦੧੮ ‘ਚ ਉਸ ਨੂੰ ਅਰੈਸਟ ਕੀਤਾ ਗਿਆ ਸੀ ਅਤੇ ਫਿਰ ਸਾਲ ੨੦੧੯ ‘ਚ ਉਹਨਾਂ ਨੂੰ ਜ਼ਮਾਨਤ ‘ਤੇ ਰਿਹਾਈ ਮਿਲੀ ਸੀ ।

Trouble mounts for 'Kedarnath' producer Prerna Arora as ED registers money laundering case against her Image Source: Twitter

ਹੋਰ ਪੜ੍ਹੋ : ਵਿਰਾਟ ਕੋਹਲੀ ਦਾ ਪੰਜਾਬੀ ਗੀਤਾਂ ‘ਤੇ ਜ਼ਬਰਦਸਤ ਡਾਂਸ ਵੀਡੀਓ ਹੋ ਰਿਹਾ ਵਾਇਰਲ

ਇੱਕ ਗੱਲਬਾਤ ਦੇ ਦੌਰਾਨ ਉਸ ਨੇ ਆਪਣੀ ਗਲਤੀ ਨੂੰ ਵੀ ਸਵੀਕਾਰ ਕੀਤਾ ਸੀ । ਉਨ੍ਹਾਂ ਨੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ ਸੀ ਕਿ ਉਹ ਮੁੜ ਤੋਂ ਨਵੀਂ ਸ਼ੁਰੂਆਤ ਕਰਨਗੇ । ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪ੍ਰੇਰਣਾ ਨੇ ਸਵੀਕਾਰ ਕੀਤਾ ਸੀ ਕਿ ‘ਮੈਨੂੰ ਨਹੀਂ ਪਤਾ ਕਿ ਮੈਂ ਕੀ ਆਖਾਂ, ਮੈਂ ਬਹੁਤ ਵੱਡੀ ਗਲਤੀ ਕੀਤੀ, ਬਲਕਿ ਕਾਈ ਸਾਰੀਆਂ।

Trouble mounts for 'Kedarnath' producer Prerna Arora as ED registers money laundering case against her Image Source: Twitter

ਕਾਸ਼ ਮੇਰੇ ਕੋਲ ਵੀ ਕੋਈ ਮੈਂਟਰ ਹੁੰਦਾ ਤਾਂ ਚੀਜ਼ਾਂ ਇਸ ਤਰ੍ਹਾਂ ਖਰਾਬ ਨਹੀਂ ਹੁੰਦੀਆਂ। ਪਰ ਹੁਣ ਮੈਂ ਵਾਪਸ ਆ ਗਈ ਹਾਂ ਅਤੇ ਫਿਰ ਤੋਂ ਫ਼ਿਲਮਾਂ ਪ੍ਰੋਡਿਊਸ ਕਰਾਂਗੀ।ਹਾਲਾਂਕਿ ਮੈਨੂੰ ਸੈਟਲ ਹੋਣ ਦੇ ਲਈ ਥੋੜਾ ਸਮਾਂ ਜ਼ਰੂਰ ਲੱਗੇਗਾ, ਪਰ ਮੈਂ ਕਿਤੇ ਵੀ ਨਹੀਂ ਜਾ ਰਹੀ’।

You may also like